dcsimg

ਕੁਆਲਾ ( Punjabi )

provided by wikipedia emerging languages

ਕੁਆਲਾ ਆਸਟ੍ਰੇਲੀਆ ਦੇਸ਼ ਵਿਚ ਰਹਿਣ ਵਾਲ ਜੀਵ ਹੈ ਇਸ ਨੂੰ ਟੈਡੀ ਬੀਅਰ ਵੀ ਕਿਹਾ ਜਾਂਦਾ ਹੈ। ਆਸਟਰੇਲੀਆ ਦੇ ਆਦਿਵਾਸੀ ਜਾਤੀ ਓਬਰਿਜ਼ਿਨਲ ਲੋਕ ਇਸ ਨੂੰ ਟੈਡੀ ਬੀਅਰ (ਬੌਣਾ ਭਾਲੂ) ਦੇ ਨਾਂਅ ਨਾਲ ਵੀ ਜਾਣਦੇ ਸਨ। ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਇਸ ਟੈਡੀ ਬੀਅਰ ਜੀਵ ਨੂੰ ਪਿਆਰ ਅਤੇ ਸ਼ੁੱਭ ਜਾਨਵਰ ਵੀ ਮੰਨਦੇ ਹਨ।

ਮੁਹਾਂਦਰਾ

ਇਹ ਦੋ ਫੁੱਟ ਉੱਚਾ, ਗੋਲ-ਮਟੋਲ, ਵੱਡੀ ਸਾਰੀ ਨੱਕ, ਉੱਚ-ਉੱਚੇ ਕੰਨ, ਤਿੱਖੀਆਂ ਅੱਖਾਂ, ਮੁਲਾਇਮ ਭੂਰੇ ਵਾਲ, ਰਿੱਛ ਦੇ ਮੂੰਹ-ਮੁਹਾਂਦਰੇ ਵਾਲੇ ਸੁੰਦਰ ਜਾਨਵਰ ਹੈ। ਇਸ ਦੇ ਦੰਦ ਬੜੇ ਨੁਕੀਲੇ ਹੁੰਦੇ ਹਨ। ਇਸ ਦਾ ਸੁਭਾਅ ਡਾਢਾ ਸੰਗਾਊ, ਸਿੱਧਾ-ਸਾਦਾ, ਸ਼ਾਂਤ ਹੋਣ ਕਰਕੇ ਇਹ ਆਪਣੇ-ਆਪ 'ਚ ਗੁਆਚੇ ਰਹਿਣ ਨੂੰ ਪਸੰਦ ਕਰਦਾ ਹੈ। ਕੁਆਲਾ ਭਾਲੂ ਦਾ ਰੰਗ ਉੱਪਰੋਂ ਭੂਰਾ ਅਤੇ ਹੇਠੋਂ ਪੀਲਾ ਮਖਮਲੀ ਹੁੰਦਾ ਹੈ। ਮਾਦਾ ਕੁਆਲਾ ਦੋ ਸਾਲਾਂ ਬਾਅਦ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਬੱਚਾ ਏਨਾ ਕੋਮਲ ਹੁੰਦਾ ਹੈ ਕਿ ਮਾਂ ਉਸ ਨੂੰ ਇੱਕ ਸਾਲ ਤੱਕ ਪਿੱਠ 'ਤੇ ਬਿਠਾ ਖਾਣ, ਰੁੱਖਾਂ 'ਤੇ ਚੜ੍ਹਨ-ਉਤਰਨ ਅਤੇ ਰਹਿਣ ਦੇ ਢੰਗ-ਤਰੀਕੇ ਸਿਖਾਉਂਦੀ ਰਹਿੰਦੀ ਹੈ।[1]

ਨਿਵਾਸ ਸਥਾਨ ਅਤੇ ਖਾਣਾ

ਇਹ ਉੱਚੇ ਤੋਂ ਉੱਚੇ ਰੁੱਖ 'ਤੇ ਚੜ੍ਹਨ, ਉਤਰਨ ਵਿਚ ਮਾਹਿਰ ਹੁੰਦਾ ਹੈ ਇਸ ਲਈ ਇਹ ਆਪਣਾ ਘਰ ਵੀ ਉੱਚੇ-ਸਿੱਧੇ ਸਫੈਦੇ ਰੁੱਖ 'ਤੇ ਹੁੰਦਾ ਹੈ। ਇਹ ਸ਼ੁੱਧ ਸ਼ਾਕਾਹਾਰੀ ਜੀਵ ਹੈ ਅਤੇ ਨਰਮ ਘਾਹ ਦੇ ਪੱਤੇ, ਫਲ-ਫੁੱਲ ਖਾ ਕੇ ਗੁਜ਼ਾਰਾ ਕਰਦਾ ਹੈ। ਇਹ ਜੀਵ ਇੱਕ ਦਿਨ-ਰਾਤ, 24 ਘੰਟਿਆਂ ਦੌਰਾਨ 18 ਘੰਟੇ ਨੀਂਦ 'ਚ ਰਹਿੰਦਾ ਹੈ। ਇਸ ਜੀਵ ਦੀ ਨੀਂਦ ਕਾਰਨ ਹੀ ਇਹ ਜੰਗਲੀ ਜਾਨਵਰਾਂ, ਸ਼ਿਕਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੀ ਖੱਲ ਤੋਂ ਆਕਰਸ਼ਕ, ਕੀਮਤੀ ਵਸਤਰ ਅਤੇ ਹੋਰ ਹੈਂਡ ਬੈਗਜ਼ ਆਦਿ ਤਿਆਰ ਕੀਤੇ ਜਾਂਦੇ ਹਨ। ਆਸਟ੍ਰੇਲੀਆ ਦੀ ਸਰਕਾਰ ਅਤੇ ਜੀਵ ਵਿਗਿਆਨੀਆਂ ਨੇ 1936 ਵਿਚ ਇਸ ਨੂੰ ਮਾਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਵਧਣ-ਫੁੱਲਣ ਲਈ ਸੁਰੱਖਿਅਤ ਜੰਗਲੀ ਰੱਖਾਂ ਅਤੇ ਚਿੜੀਆਘਰਾਂ ਦਾ ਨਿਰਮਾਣ ਵੀ ਕਰ ਦਿੱਤਾ ਗਿਆ।

ਹਵਾਲੇ

  1. "Koala (Phascolarctos cinereus) Listing". Department of the Environment and Energy. Australian Government. Retrieved 1 September 2016.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ