ਪੁਦੀਨਾ (ਵਿਗਿਆਨਕ ਨਾਮ: ਮੇਂਥਾ ਲੋਂਗੀਫੋਲੀਆ, ਅੰਗਰੇਜ਼ੀ - Mint) ਮੇਂਥਾ ਵੰਸ ਨਾਲ ਸਬੰਧਤ ਇੱਕ ਬਾਰ੍ਹਾਂਮਾਹੀ, ਖੁਸ਼ਬੂਦਾਰ ਜੜੀ ਬੂਟੀ ਹੈ। ਇਸ ਦੀਆਂ ਵੱਖ ਵੱਖ ਪ੍ਰਜਾਤੀਆਂ ਯੂਰਪ, ਅਮਰੀਕਾ, ਏਸ਼ੀਆ, ਅਫਰੀਕਾ ਅਤੇ ਆਸਟਰੇਲੀਆ ਵਿੱਚ ਮਿਲਦੀਆਂ ਹਨ, ਨਾਲ ਹੀ ਇਸ ਦੀਆਂ ਕਈ ਹਾਈਬ੍ਰਿਡ ਕਿਸਮਾਂ ਵੀ ਮਿਲਦੀਆਂ ਹਨ। ਇਹ ਪੌਦਾ 10 - 60 ਸੈ ਮੀ (ਸ਼ਾਇਦ ਹੀ ਕਦੇ 100 ਸੈ ਮੀ) ਲੰਮਾ ਵੱਧਦਾ ਹੈ। ਇਹਦੇ ਪੱਤੇ ਵਿਪਰੀਤ ਜੋੜੇ ਵਿੱਚ, ਸਰਲ, 2 – 6.5 ਸੈ ਮੀ ਲੰਮੇ ਅਤੇ 1 - 2 ਸੈ ਮੀ ਚੌੜੇ, ਲੂਈਦਾਰ ਹੁੰਦੇ ਹਨ ਅਤੇ ਇਨ੍ਹਾਂ ਦਾ ਖੁਰਦਰਾ ਦੰਦੇਦਾਰ ਹਾਸ਼ੀਆ ਹੁੰਦਾ ਹੈ। ਤਣੇ ਨਾਲ ਜੁੜੇ ਗੁੱਛੇ ਦੇ ਰੂਪ ਵਿੱਚ ਫੁਲ ਪੀਲੇ (ਕਦੇ ਕਦੇ ਸਫੇਦ ਜਾਂ ਗੁਲਾਬੀ) ਹੁੰਦੇ ਹਨ ਅਤੇ ਹਰੇਕ ਫੁਲ 3 - 4 ਮਿ ਮੀ ਲੰਮਾ ਹੁੰਦਾ ਹੈ।[1][2][3] ਪੁਦੀਨੇ ਦਾ ਬੌਟੈਨੀਕਲ ਨਾਮ ‘ਮੇਂਥਾ ਲੋਂਗੀਫੋਲੀਆ’ ਹੈ। ਯੂਰਪ, ਅਫ਼ਰੀਕਾ, ਏਸ਼ੀਆ, ਆਸਟਰੇਲੀਆ ਅਤੇ ਉੱਤਰੀ ਅਮਰੀਕਾ ਵਿੱਚ ਪੁਦੀਨੇ ਦੀਆਂ 13 ਤੋਂ 18 ਕਿਸਮਾਂ ਮਿਲਦੀਆਂ ਹਨ। ਦੁਨੀਆਂ ਭਰ ਵਿੱਚ ਆਮ ਤੌਰ ਉੱਤੇ ਤਾਜ਼ਾ ਪੁਦੀਨਾ ਸੁੱਕੇ ਪੁਦੀਨੇ ਨਾਲੋਂ ਵੱਧ ਵਰਤਿਆ ਜਾਂਦਾ ਹੈ ਕਿਉਂਕਿ ਇਸ ਦੇ ਪੱਤਿਆਂ ਵਿੱਚੋਂ ਬਹੁਤ ਹੀ ਪਿਆਰੀ ਖ਼ੁਸ਼ਬੋ ਨਿਕਲਦੀ ਹੈ ਜੋ ਢਿੱਡ ਅੰਦਰਲੇ ਰਸਾਂ ਨੂੰ ਵੀ ਵਧਾ ਦਿੰਦੀ ਹੈ। ਪੁਦੀਨੇ ਦੇ ਪੂਰੇ ਦੇ ਪੂਰੇ ਬੂਟੇ ਨੂੰ ਹੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਇਸ ਨੂੰ ਖਾਣ ਤੋਂ ਬਾਅਦ ਦਾ ਮੂੰਹ ਅੰਦਰ ਠੰਢਕ ਦਾ ਮਹਿਸੂਸ ਹੋਣਾ ਹੀ ਇਸ ਨੂੰ ਵਾਰ-ਵਾਰ ਖਾਣ ਉੱਤੇ ਮਜਬੂਰ ਕਰ ਦਿੰਦਾ ਹੈ।
ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੇਂਥਾ ਦੇ ਮੂਲ ਸਥਾਨ ਯੂਰਪ ਅਤੇ ਪੱਛਮੀ ਅਤੇ ਮਧ ਏਸ਼ੀਆ ਦੇ ਸਮਸ਼ੀਤ ਊਸ਼ਣ ਖੇਤਰ ਅਤੇ ਹਿਮਾਲਾ ਦੇ ਪੂਰਬ ਵਾਲਾ ਪਾਸਾ ਅਤੇ ਪੂਰਬੀ ਸਾਇਬੇਰੀਆ ਅਤੇ ਉੱਤਰੀ ਅਮਰੀਕਾ ਹਨ।[1][4][5] ਅਤੇ ਇਥੋਂ ਇਹ ਕੁਦਰਤੀ ਅਤੇ ਹੋਰ ਤਰੀਕਿਆਂ ਨਾਲ ਸੰਸਾਰ ਦੇ ਹੋਰ ਹਿੱਸਿਆਂ ਵਿੱਚ ਫੈਲਿਆ। ਜਾਪਾਨੀ ਪੋਦੀਨਾ, ਬਰਾਜੀਲ, ਪੈਰਾਗੁਏ, ਚੀਨ, ਅਰਜਨਟੀਨਾ, ਜਾਪਾਨ, ਥਾਈਲੈਂਡ, ਅੰਗੋਲਾ, ਅਤੇ ਹਿੰਦੁਸਤਾਨ ਵਿੱਚ ਉਗਾਇਆ ਜਾ ਰਿਹਾ ਹੈ। ਹਿੰਦੁਸਤਾਨ ਵਿੱਚ ਮੁੱਖ ਤੌਰ 'ਤੇ ਤਰਾਈ ਦੇ ਖੇਤਰਾਂ (ਨੈਨੀਤਾਲ, ਬਦਾਯੂੰ, ਬਿਲਾਸਪੁਰ, ਰਾਮਪੁਰ, ਮੁਰਾਦਾਬਾਦ ਅਤੇ ਬਰੇਲੀ) ਅਤੇ ਗੰਗਾ ਜਮੁਨਾ ਦੋਆਬ (ਬਾਰਾਬੰਕੀ, ਅਤੇ ਲਖਨਊ) ਅਤੇ ਪੰਜਾਬ ਦੇ ਕੁੱਝ ਖੇਤਰਾਂ (ਲੁਧਿਆਣਾ ਅਤੇ ਜੰਲਧਰ) ਵਿੱਚ, ਉੱਤਰੀ – ਪੱਛਮੀ ਭਾਰਤ ਦੇ ਖੇਤਰਾਂ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ।
ਮੇਂਥੋਲ ਦਾ ਪ੍ਰਯੋਗ ਵੱਡੀ ਮਾਤਰਾ ਵਿੱਚ ਦਵਾਈਆਂ, ਸੌਦਰਿਆ ਪ੍ਰਸਾਧਨਾਂ, ਕਾਲਫੇਕਸ਼ਨਰੀ, ਪਾਣੀ ਪਦਾਰਥਾਂ, ਸਿਗਰਟ, ਪਾਨ ਮਸਾਲਾ ਆਦਿ ਵਿੱਚ ਖੁਸ਼ਬੂ ਹੇਤੁ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਇਸ ਦਾ ਤੇਲ ਯੂਕੇਲਿਪਟਸ ਦੇ ਤੇਲ ਦੇ ਨਾਲ ਕਈ ਰੋਗਾਂ ਵਿੱਚ ਕੰਮ ਆਉਂਦਾ ਹੈ। ਇਹ ਕਦੇ - ਕਦੇ ਗੈਸ ਦੂਰ ਕਰਨ ਦੇ ਲਈ, ਦਰਦ ਨਿਵਾਰਕ ਵਜੋਂ ਅਤੇ ਗਠੀਆ ਆਦਿ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ।
ਜਾਪਾਨੀ ਮਿੰਟ, ਮੈਂਥੋਲ ਦਾ ਮੁਢਲੀ ਚਸ਼ਮਾ ਹੈ। ਤਾਜਾ ਪੱਤੇ ਵਿੱਚ 0.4 - 0.6 % ਤੇਲ ਹੁੰਦਾ ਹੈ। ਤੇਲ ਦਾ ਮੁੱਖ ਘਟਕ ਮੇਂਥੋਲ (65 - 75 %), ਮੇਂਥੋਨ (7 - 10 %) ਅਤੇ ਮੇਂਥਾਇਲ ਐਸੀਟੇਟ (12 - 15 %) ਅਤੇ ਟਰਪੀਨ (ਪਿਪੀਨ, ਲਿਕੋਨੀਨ ਅਤੇ ਕੰਫੀਨ) ਹੈ। ਤੇਲ ਦਾ ਮੇਂਥੋਲ ਫ਼ੀਸਦੀ, ਮਾਹੌਲ ਦੀ ਕਿਸਮ ਉੱਤੇ ਵੀ ਨਿਰਭਰ ਕਰਦਾ ਹੈ।
ਜਿਹਨਾਂ ਨੂੰ ਪੁਦੀਨੇ ਤੋਂ ਐਲਰਜੀ ਹੋਵੇ, ਉਹਨਾਂ ਨੂੰ ਖਾਣ ਤਾਂ ਕੀ ਇਸ ਦੀ ਖ਼ੁਸ਼ਬੋ ਨਾਲ ਵੀ ਜਾਨ ’ਤੇ ਬਣ ਆਉਂਦੀ ਹੈ। ਕਈਆਂ ਨੂੰ ਹਲਕੀ ਢਿੱਡ ਪੀੜ ਜਾਂ ਸਿਰ ਪੀੜ ਹੋਣ ਲੱਗ ਜਾਂਦੀ ਹੈ ਪਰ ਕਈਆਂ ਨੂੰ ਢਿੱਡ ਵਿੱਚ ਕੜਵੱਲ, ਤਿੱਖੀ ਸਿਰ ਪੀੜ, ਦਿਲ ਕੱਚਾ ਹੋਣਾ, ਮੂੰਹ ਦੇ ਆਲੇ-ਦੁਆਲੇ ਸੂਈਆਂ ਚੁਭਣਾ ਜਾਂ ਸੁੰਨ ਹੋ ਜਾਣਾ, ਨੱਕ ਬੰਦ ਹੋਇਆ ਮਹਿਸੂਸ ਹੋਣਾ, ਸਾਹ ਲੈਣ ਵਿੱਚ ਦਿੱਕਤ, ਸਾਈਨਸ ਵਿੱਚ ਰੇਸ਼ਾ ਜਮ੍ਹਾਂ ਹੋਣਾ ਵਰਗੇ ਲੱਛਣ ਹੋ ਸਕਦੇ ਹਨ। ਕੁਝ ਤਾਂ ਚੱਕਰ ਖਾ ਕੇ ਡਿੱਗ ਵੀ ਸਕਦੇ ਹਨ। ਐਲਰਜੀ ਹੋਣ ਵਾਲੇ ਨੂੰ ਜੇ ਵਾਰ-ਵਾਰ ਪੁਦੀਨੇ ਨੂੰ ਸੁੰਘਣਾ ਜਾਂ ਖਾਣਾ ਪੈ ਜਾਵੇ ਤਾਂ ਕਈ ਵਾਰ ਸੀਰੀਅਸ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ ਤੇ ਵਿਅਕਤੀ ਨੂੰ ਹਸਪਤਾਲ ਵੀ ਦਾਖ਼ਲ ਕਰਨਾ ਪੈ ਸਕਦਾ ਹੈ। ਸਿਰਫ਼ ਪੁਦੀਨਾ ਖਾਣ ਨਾਲ ਹੀ ਨਹੀਂ ਇਸ ਤੋਂ ਬਣਿਆ ਟੂਥਪੇਸਟ ਵਰਤਣ, ਕਿਸੇ ਨੇੜੇ ਖੜ੍ਹੇ ਬੰਦੇ ਵੱਲੋਂ ਪੁਦੀਨੇ ਦੀ ਟਾਫ਼ੀ ਜਾਂ ਚਿੰਗਮ ਖਾਣ ਨਾਲ ਵੀ ਉਸ ਦੀ ਖ਼ੁਸ਼ਬੋ ਸਦਕਾ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਦਰਅਸਲ ਪੁਦੀਨੇ ਵਿਚਲੇ ਕਿਸੇ ਵੀ ਅੰਸ਼, ਸੈਲੀਸਿਲੇਟ, ਲਿਨਾਲੋਲ ਜਾਂ ਬੂਟੇ ਵਿਚਲੀ ਪ੍ਰੋਟੀਨ ਤੋਂ ਐਲਰਜੀ ਹੋ ਸਕਦੀ ਹੈ। ਜਿਹਨਾਂ ਨੂੰ ਐਲਰਜੀ ਨਹੀਂ, ਉਹ ਇਸ ਤੋਂ ਭਰਪੂਰ ਫ਼ਾਇਦਾ ਲੈ ਕੇ ਨਿੱਕੀ-ਮੋਟੀ ਤਕਲੀਫ਼ ਲਈ ਦਵਾਈਆਂ ਦੀ ਵਰਤੋਂ ਛੱਡ ਕੇ ਆਪਣੀ ਸਿਹਤ ਬਰਕਰਾਰ ਰੱਖ ਸਕਦੇ ਹਨ।
ਪਹਿਲੇ ਸਮਿਆਂ ਵਿੱਚ ਪੁਦੀਨੇ ਨੂੰ ਏਨੀ ਉੱਚੀ ਪਦਵੀ ਦਿੱਤੀ ਗਈ ਸੀ ਕਿ ਗ੍ਰੀਕ ਵਿੱਚ ਇਸ ਨੂੰ ‘ਹਰਬ ਆਫ਼ ਹੌਸਪਿਟੈਲਿਟੀ’ ਕਿਹਾ ਜਾਂਦਾ ਸੀ।
ਪੁਦੀਨਾ (ਵਿਗਿਆਨਕ ਨਾਮ: ਮੇਂਥਾ ਲੋਂਗੀਫੋਲੀਆ, ਅੰਗਰੇਜ਼ੀ - Mint) ਮੇਂਥਾ ਵੰਸ ਨਾਲ ਸਬੰਧਤ ਇੱਕ ਬਾਰ੍ਹਾਂਮਾਹੀ, ਖੁਸ਼ਬੂਦਾਰ ਜੜੀ ਬੂਟੀ ਹੈ। ਇਸ ਦੀਆਂ ਵੱਖ ਵੱਖ ਪ੍ਰਜਾਤੀਆਂ ਯੂਰਪ, ਅਮਰੀਕਾ, ਏਸ਼ੀਆ, ਅਫਰੀਕਾ ਅਤੇ ਆਸਟਰੇਲੀਆ ਵਿੱਚ ਮਿਲਦੀਆਂ ਹਨ, ਨਾਲ ਹੀ ਇਸ ਦੀਆਂ ਕਈ ਹਾਈਬ੍ਰਿਡ ਕਿਸਮਾਂ ਵੀ ਮਿਲਦੀਆਂ ਹਨ। ਇਹ ਪੌਦਾ 10 - 60 ਸੈ ਮੀ (ਸ਼ਾਇਦ ਹੀ ਕਦੇ 100 ਸੈ ਮੀ) ਲੰਮਾ ਵੱਧਦਾ ਹੈ। ਇਹਦੇ ਪੱਤੇ ਵਿਪਰੀਤ ਜੋੜੇ ਵਿੱਚ, ਸਰਲ, 2 – 6.5 ਸੈ ਮੀ ਲੰਮੇ ਅਤੇ 1 - 2 ਸੈ ਮੀ ਚੌੜੇ, ਲੂਈਦਾਰ ਹੁੰਦੇ ਹਨ ਅਤੇ ਇਨ੍ਹਾਂ ਦਾ ਖੁਰਦਰਾ ਦੰਦੇਦਾਰ ਹਾਸ਼ੀਆ ਹੁੰਦਾ ਹੈ। ਤਣੇ ਨਾਲ ਜੁੜੇ ਗੁੱਛੇ ਦੇ ਰੂਪ ਵਿੱਚ ਫੁਲ ਪੀਲੇ (ਕਦੇ ਕਦੇ ਸਫੇਦ ਜਾਂ ਗੁਲਾਬੀ) ਹੁੰਦੇ ਹਨ ਅਤੇ ਹਰੇਕ ਫੁਲ 3 - 4 ਮਿ ਮੀ ਲੰਮਾ ਹੁੰਦਾ ਹੈ। ਪੁਦੀਨੇ ਦਾ ਬੌਟੈਨੀਕਲ ਨਾਮ ‘ਮੇਂਥਾ ਲੋਂਗੀਫੋਲੀਆ’ ਹੈ। ਯੂਰਪ, ਅਫ਼ਰੀਕਾ, ਏਸ਼ੀਆ, ਆਸਟਰੇਲੀਆ ਅਤੇ ਉੱਤਰੀ ਅਮਰੀਕਾ ਵਿੱਚ ਪੁਦੀਨੇ ਦੀਆਂ 13 ਤੋਂ 18 ਕਿਸਮਾਂ ਮਿਲਦੀਆਂ ਹਨ। ਦੁਨੀਆਂ ਭਰ ਵਿੱਚ ਆਮ ਤੌਰ ਉੱਤੇ ਤਾਜ਼ਾ ਪੁਦੀਨਾ ਸੁੱਕੇ ਪੁਦੀਨੇ ਨਾਲੋਂ ਵੱਧ ਵਰਤਿਆ ਜਾਂਦਾ ਹੈ ਕਿਉਂਕਿ ਇਸ ਦੇ ਪੱਤਿਆਂ ਵਿੱਚੋਂ ਬਹੁਤ ਹੀ ਪਿਆਰੀ ਖ਼ੁਸ਼ਬੋ ਨਿਕਲਦੀ ਹੈ ਜੋ ਢਿੱਡ ਅੰਦਰਲੇ ਰਸਾਂ ਨੂੰ ਵੀ ਵਧਾ ਦਿੰਦੀ ਹੈ। ਪੁਦੀਨੇ ਦੇ ਪੂਰੇ ਦੇ ਪੂਰੇ ਬੂਟੇ ਨੂੰ ਹੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਇਸ ਨੂੰ ਖਾਣ ਤੋਂ ਬਾਅਦ ਦਾ ਮੂੰਹ ਅੰਦਰ ਠੰਢਕ ਦਾ ਮਹਿਸੂਸ ਹੋਣਾ ਹੀ ਇਸ ਨੂੰ ਵਾਰ-ਵਾਰ ਖਾਣ ਉੱਤੇ ਮਜਬੂਰ ਕਰ ਦਿੰਦਾ ਹੈ।