ਕਾਸ਼ਨੀ, Cichorium intybus,[4] ਇੱਕ ਸਦਾਬਹਾਰ ਜੰਗਲੀ ਬੂਟੀ ਹੈ, ਜਿਸਦਾ ਉਗਣ ਸਥਾਨ (Habitat)- ਭਾਰਤ ਦਾ ਮੈਦਾਨੀ ਇਲਾਕਾ ਹੈ।
ਕਾਸ਼ਨੀ ਦਾ ਫੁੱਲ ਪਿੰਡਾਂ ਵਾਲਿਆਂ ਲਈ ਕੋਈ ਓਪਰਾ ਨਹੀਂ। ਕਾਸ਼ਨੀ ਅਕਸਰ ਹੀ ਬਰਸੀਨ ਦੇ ਨਾਲ ਬਹੁਤਾਤ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ। ਕਾਸ਼ਨੀ ਨੂੰ ਪੰਜਾਬ ਵਿੱਚ ਉਚੇਚੇ ਤੌਰ 'ਤੇ ਤਾਂ ਨਹੀਂ ਬੀਜਿਆ ਜਾਂਦਾ ਪਰ ਬਰਸੀਨ ਵਿੱਚ ਰਲੇ ਇਸ ਦੇ ਬੀਜ ਅਕਤੂਬਰ¸ ਨਵੰਬਰ ਬੀਜੇ ਜਾਂਦੇ ਹਨ। ਇਸ ਦੇ ਪੱਤੇ ਦੇਖਣ ਵਿੱਚ ਪਾਲਕ ਵਰਗੇ ਲਗਦੇ ਹਨ ਪਰ ਕੁੱਝ ਖੁਰਦੁਰੇ ਹੁੰਦੇ ਹਨ। ਜਨਵਰੀ ¸ ਫਰਵਰੀ ਵਿੱਚ ਇਸ ਨੂੰ ਫੁੱਲ ਪੈਂਦੇ ਹਨ ਜਿਹੜੇ ਲਗਭਗ ਇੱਕ ਰੁਪਏ ਦੇ ਸਿੱਕੇ ਦੇ ਆਕਾਰ ਦੇ ਹੁੰਦੇ ਹਨ। ਫੁੱਲ ਵਿੱਚ 11 ¸12 ਪੰਖੜੀਆਂ ਹੁੰਦੀਆਂ ਹਨ। ਫੁੱਲ ਸੂਰਜ ਦੇ ਚੜ੍ਹਨ ਨਾਲ ਖਿੜ੍ਹਦਾ ਹੈ ਅਤੇ ਢਲਣ ਨਾਲ ਇਸ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਹਨ। ਕਾਸ਼ਨੀ ਕੇਵਲ ਖ਼ੂਬਸੂਰਤੀ ਲਈ ਹੀ ਨਹੀਂ ਸਗੋਂ ਆਪਣੇ ਰੋਗ-ਰੋਧੀ ਗੁਣਾਂ ਕਰਕੇ ਵੀ ਜਾਣਿਆ ਜਾਂਦਾ ਹੈ। ਯੂਨਾਨੀ ਇਲਾਜ ਪੱਧਤੀ ਵਿੱਚ ਕਾਸ਼ਨੀ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਕਾਸ਼ਨੀ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਲੋਹਾ, ਕੈਲਸ਼ੀਅਮ, ਫਾਸਫੋਰਸ, ਥਾਇਆਮਿਨ, ਵਿਟਾਮਿਨ ਏ, ਵਿਟਾਮਿਨ ਸੀ ਵਰਗੇ ਤੱਤ ਮੌਜੂਦ ਹੁੰਦੇ ਹਨ। ਕਾਸ਼ਨੀ ਜਿਗਰ¸ ਅੱਖਾਂ ਦੇ ਰੋਗਾਂ, ਕਬਜ਼ੀ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਵਰਤੀ ਜਾਂਦੀ ਹੈ।