ਬੀਂਡਾ (ਸਿਕਾਡਾ) (/sɪˈkɑːdə/ ਹੇਮੀਪਟੇਰਾ ਗਣ, Auchenorrhyncha ਉਪਗਣ ਦੇ ਕੀਟ ਹੁੰਦੇ ਹਨ (ਪਹਿਲਾਂ ਇਨ੍ਹਾਂ ਨੂੰ ਹੋਮੋਪਟੇਰਾ ਉਪਗਣ ਵਿੱਚ ਰੱਖਿਆ ਜਾਂਦਾ ਸੀ)। ਸਿਕਾਡਾ ਸਿਕਾਡੋਇਡੀਆ ਪਰਾਕੁਲ ਵਿੱਚ ਆਉਂਦੇ ਹਨ। ਸਿਕਾਡਾ ਨਾਮਕ ਇਹ ਕੀਟ ਹਰ 13 ਤੋਂ 17 ਸਾਲ ਵਿੱਚ ਜ਼ਮੀਨ ਦੇ ਹੇਠੋਂ ਬਾਹਰ ਨਿਕਲਦੇ ਹਨ ਅਤੇ ਪ੍ਰਜਨਨ ਕਰਦੇ ਹਨ। ਲੰਮਾ ਸਮਾਂ ਇਹ ਰੁੱਖਾਂ ਦੀਆਂ ਜੜਾਂ ਵਿੱਚ ਸੁਪਤ ਅਵਸਥਾ ਵਿੱਚ ਪਏ ਰਹਿੰਦੇ ਹਨ। ਉੱਤਰੀ ਭਾਰਤ ਵਿੱਚ ਇਹ ਗਰਮੀਆਂ ਦੇ ਮੌਸਮ ਵਿੱਚ ਇਹ ਰਾਤ ਨੂੰ ਰੁੱਖਾਂ ਤੇ ਗਾਉਂਦੇ ਸੁਣੇ ਜਾ ਸਕਦੇ ਹਨ। ਬਹੁਤ ਵੱਡੀ ਗਿਣਤੀ ਵਿੱਚ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਦੇ ਨਿੱਕੇ ਨਿੱਕੇ ਘੋਗਾ-ਨੁਮਾ ਪਿੰਜਰ ਰੁੱਖਾਂ ਦੀ ਜੜ੍ਹਾਂ ਵਿੱਚ ਮਿਲ ਜਾਂਦੇ ਹਨ।