dcsimg

ਕੁਤਰਦੰਦੀ ਜੀਵ ( Punjabi )

provided by wikipedia emerging languages

ਕੁਤਰਦੰਦ ਜਾਂ ਕੁਤਰਦੰਦੀ ਜੀਵ ਜਾਂ ਕੁਤਰਖਾਣੇ ਜੀਵ (ਅੰਗਰੇਜ਼ੀ: Rodent) ਰੋਡੈਂਸ਼ੀਆ ਕੁੱਲ ਦੇ ਥਣਧਾਰੀ ਜੀਵ ਹਨ ਜਿਹਨਾਂ ਦੇ ਉਤਲੀਆਂ ਅਤੇ ਹੇਠਲੀਆਂ ਹੜਬਾਂ ਦੋਹਾਂ ਉੱਤੇ ਲਗਾਤਾਰ ਵਧਦੇ ਕੁਤਰਨ ਵਾਲ਼ੇ ਦੰਦਾਂ ਦਾ ਇੱਕ ਜੋੜਾ ਹੁੰਦਾ ਹੈ। ਥਣਧਾਰੀਆਂ ਦੀਆਂ ਸਾਰੀਆਂ ਜਾਤੀਆਂ ਦਾ ਲਗਭਗ 40 ਫ਼ੀਸਦੀ ਹਿੱਸਾ ਕੁਤਰਦੰਦਾਂ ਦਾ ਹੈ ਅਤੇ ਇਹ ਅੰਟਾਰਕਟਿਕਾ ਤੋਂ ਛੁੱਟ ਸਾਰੇ ਮਹਾਂਦੀਪਾਂ ਵਿੱਚ ਮਿਲਦੇ ਹਨ। ਇਹ ਕਈ ਤਰ੍ਹਾਂ ਦੇ ਮੌਸਮਾਂ 'ਚ ਰਹਿ ਲੈਂਦੇ ਹਨ। ਇਹਨਾਂ ਦੀਆਂ ਕੁਝ ਜਾਤੀਆਂ ਰੁੱਖ-ਪਸੰਦ, ਖੁੱਡ-ਪਸੰਦ ਅਤੇ ਅਰਧ-ਜਲੀ ਵੀ ਹਨ। ਆਮ ਕੁਤਰਦੰਦਾਂ ਵਿੱਚ ਚੂਹੇ, ਕਾਟੋਆਂ, ਊਦਬਿਲਾਉ ਆਦਿ ਸ਼ਾਮਲ ਹਨ।

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਕੁਤਰਦੰਦੀ ਜੀਵ: Brief Summary ( Punjabi )