dcsimg

ਚੱਕੀ ਰਾਹਾ ( Pencapça )

wikipedia emerging languages tarafından sağlandı

ਚੱਕੀ ਰਾਹਾ (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ(ਐਫਰੋ-ਯੂਰੇਸ਼ੀਆ) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 'ਚੱਕੀ ਰਾਹਾ' ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚੱਕੀ ਦੇ ਉਪਰਲੇ ਪੁੜ ਨੂੰ ਛੈਣੀ ਅਤੇ ਹਥੌੜੀ ਨਾਲ ਖੁਰਦਰਾ ਕਰਦਾ ਜਾਂ ਰਾਹੁੰਦਾ ਹੈ। ਇਸ ਪੰਛੀ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੋਵੇਗਾ ਕਿ ਇਹ ਆਪਣੀ ਚੁੰਝ ਦੀ ਵਰਤੋਂ ਚੱਕੀ ਰਾਹੇ ਦੀ ਛੈਣੀ ਵਾਂਙ ਕਰਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ।[2] ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।

ਵਿਸ਼ੇਸ਼ਤਾਵਾਂ

ਤਸਵੀਰ:Common Hoopoe (Upapa epops) at Hodal।।MG 9225.jpg
ਚੱਕੀ ਰੋਹਾ ਦੇ ਸਿਰ ਦੀਆਂ ਪਸਲੀਆਂ ਜ਼ਮੀਨ ਵਿੱਚ ਮੂੰਹ ਗੱਡ ਕੇ ਵੀ ਚੁੰਝ ਖੋਲਣ ਦਿੰਦੀਆਂ ਹਨ

ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।

ਇਸ ਦਾ ਗਾਣਾ ਊਪ-ਊਪੋ-ਊਪ ਜਿਹਾ ਹੈ।

ਗੈਲਰੀ

ਬਾਹਰਲੇ ਲਿੰਕ

lisans
cc-by-sa-3.0
telif hakkı
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਚੱਕੀ ਰਾਹਾ: Brief Summary ( Pencapça )

wikipedia emerging languages tarafından sağlandı

ਚੱਕੀ ਰਾਹਾ (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ(ਐਫਰੋ-ਯੂਰੇਸ਼ੀਆ) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 'ਚੱਕੀ ਰਾਹਾ' ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚੱਕੀ ਦੇ ਉਪਰਲੇ ਪੁੜ ਨੂੰ ਛੈਣੀ ਅਤੇ ਹਥੌੜੀ ਨਾਲ ਖੁਰਦਰਾ ਕਰਦਾ ਜਾਂ ਰਾਹੁੰਦਾ ਹੈ। ਇਸ ਪੰਛੀ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੋਵੇਗਾ ਕਿ ਇਹ ਆਪਣੀ ਚੁੰਝ ਦੀ ਵਰਤੋਂ ਚੱਕੀ ਰਾਹੇ ਦੀ ਛੈਣੀ ਵਾਂਙ ਕਰਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ। ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।

lisans
cc-by-sa-3.0
telif hakkı
ਵਿਕੀਪੀਡੀਆ ਲੇਖਕ ਅਤੇ ਸੰਪਾਦਕ