dcsimg

ਡੇਕ ( Punjabi )

fornì da wikipedia emerging languages
 src=
ਡੇਕ

ਡੇਕ (ਮੀਲੀਆ ਐਜੇਡੈਰੱਕ) ਜਾਂ ਧ੍ਰੇਕ[2] ਇਹ ਦਰਮਿਆਨੇ ਕੱਦ ਵਾਲਾ ਪੱਤਝੜ੍ਹੀ ਰੁੱਖ ਹੈ। ਰੁੱਖ ਦੀ ਛਿੱਲ ਗੂੜ੍ਹੇ ਭੂਰੇ ਰੰਗ ਦੀ ਤੇ ਚੀਕਣੀ ਹੁੰਦੀ ਹੈ। ਇਹ ਰੁੱਖ ਛੇਤੀ ਵਧਦਾ ਹੈ ਤੇ ਇਹਦਾ ਛੱਤਰ ਗੋਲ ਹੁੰਦਾ ਹੈ। ਇਸ ਦੇ ਫੁੱਲ ਖੁਸ਼ਬੂਦਾਰ ਤੇ ਕਾਸ਼ਨੀ ਜਾਂ ਪਿਆਜੀ ਰੰਗ ਦੇ ਹੁੰਦੇ ਹਨ। ਇਹ ਇੱਕ ਬਹੁਤ ਘਣਾ ਅਤੇ ਛਾਂ-ਦਾਰ ਦਰਖ਼ਤ ਹੈ। ਇਸ ਰੁੱਖ ਦਾ ਮੂਲ ਸਥਾਨ ਫਾਰਸ ਮੰਨਿਆ ਜਾਂਦਾ ਹੈ। ਇਸ ਰੁੱਖ ਨੂੰ ਮੁਸਲਮਾਨ ਹੀ ਫਾਰਸ ਤੋ ਲੈ ਕੇ ਆਏ ਸਨ। ਹੁਣ ਇਸ ਦਾ ਪੂਰਾ ਦੇਸੀਕਰਨ ਹੋ ਚੁੱਕਾ ਹੈ। ਇਹ ਉੱਤਰੀ ਭਾਰਤ ਤੇ ਹਿਮਾਲਾ ਦੀਆ ਬਾਹਰੀ ਪਹਾੜੀਆਂ ਵਿੱਚ ਆਪਣੇ ਆਪ ਉੱਗਦਾ ਹੈ।

ਡੇਕ ਦਾ ਫਲ, ਫੁਲ ਅਤੇ ਪੱਤੇ ਨਿੰਮ ਦੇ ਦਰਖ਼ਤ ਨਾਲ ਮਿਲਦੇ ਹੁੰਦੇ ਹਨ ਲੇਕਿਨ ਫਲ ਦੇ ਚਾਰ ਖਾਨੇ ਹੁੰਦੇ ਹਨ ਜਿਹਨਾਂ ਵਿੱਚੋਂ ਹਰੇਕ ਵਿੱਚ ਇੱਕ ਸਿਆਹ ਝਿੱਲੀ ਵਾਲਾ ਬੀਜ ਹੁੰਦਾ ਹੈ ਜੋ ਅੰਦਰ ਤੋਂ ਸਫੈਦ ਹੁੰਦਾ ਹੈ। ਇਸ ਬੀਜ ਨੂੰ ਬੀਜ ਡਕੋਲੀਆਂ ਜਾਂ ਧਰਕੋਨੇ ਕਿਹਾ ਜਾਂਦਾ ਹੈ।

 src=
ਡਕੋਲੀਆਂ

ਹਵਾਲੇ

  1. Linneas, C. (1753)
  2. ਗੁਰਸ਼ਬਦ ਰਤਨਾਕਰ,ਮਹਾਨ ਕੋਸ਼. p. 2026. |first1= missing |last1= in Authors list (help)
licensa
cc-by-sa-3.0
drit d'autor
ਵਿਕੀਪੀਡੀਆ ਲੇਖਕ ਅਤੇ ਸੰਪਾਦਕ