ਨਾੜੀਦਾਰ ਬੂਟੇ, ਜਿਹਨਾਂ ਨੂੰ ਟਰੈਕੀਓਫ਼ਾਈਟ ਅਤੇ ਉਚੇਰੇ ਬੂਟੇ ਵੀ ਆਖਿਆ ਜਾਂਦਾ ਹੈ, ਜ਼ਮੀਨੀ ਬੂਟਿਆਂ ਦੀ ਇੱਕ ਵੱਡੀ ਟੋਲੀ ਹੈ ਜਿਹਨਾਂ ਵਿੱਚ ਬੂਟੇ ਦੇ ਸਾਰੇ ਪਾਸੇ ਪਾਣੀ ਅਤੇ ਖਣਿਜ ਢੋਣ ਵਾਸਤੇ ਲਿਗਨਿਨਦਾਰ ਟਿਸ਼ੂ (ਜ਼ਾਈਲਮ) ਮੌਜੂਦ ਹੁੰਦੇ ਹਨ। ਇਹਨਾਂ ਵਿੱਚ ਫ਼ੋਟੋਸਿੰਥਸਿਸ ਦੀਆਂ ਉਪਜਾਂ ਢੋਣ ਵਾਸਤੇ ਇੱਕ ਖ਼ਾਸ ਕਿਸਮ ਦੇ ਗ਼ੈਰ-ਲਿਗਨਿਨਦਾਰ ਟਿਸ਼ੂ (ਫ਼ਲੋਅਮ) ਵੀ ਹੁੰਦੇ ਹਨ। ਨਾੜੀਦਾਰ ਬੂਟਿਆਂ ਵਿੱਚ ਕਲੱਬਮੌਸ, ਹੌਰਸਟੇਲ, ਫ਼ਰਨ, ਫੁੱਲਦਾਰ ਬੂਟੇ ਅਤੇ ਨੰਗਬੀਜੀ ਬੂਟੇ ਸ਼ਾਮਲ ਹੁੰਦੇ ਹਨ। ਏਸ ਟੋਲੀ ਦਾ ਵਿਗਿਆਨਕ ਨਾਂ ਟਰੈਕੀਓਫ਼ਾਈਟਾ[3] ਅਤੇ ਟਰੈਕੀਓਬਾਇਔਂਟਾ ਹਨ।[4]