ਬ੍ਰਾਹਮਣੀ ਗਟਾਰ :,brahminy starling (Sturnia pagodarum[2]) ਬਾਹਮਣੀ ਗਟਾਰ ਭਾਰਤੀ ਉਪ-ਮਹਾਂਦੀਪ ਦੇ ਪੱਧਰੇ ਮੈਦਾਨਾਂ ਵਿਚ ਬਸਰਨ ਵਾਲਾ ਗਟਾਰ ਖੱਲ੍ਹਣੇ ਦਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Sturnia Pagodarum ਏ। ਇਸਦਾ ਇਹ ਵਿਗਿਆਨਕ ਨਾਂਅ ਇਸ ਵੱਲੋਂ ਪਗੋਡਾ (Pagoda) ਵਿਚ ਬਣਾਏ ਜਾਂਦੇ ਆਲ੍ਹਣਿਆਂ ਕਰਕੇ ਪਿਆ। ਪਗੋਡਾ ਦੱਖਣੀ ਭਾਰਤ ਵਿਚ ਬਣੇ ਮਹਾਤਮਾ ਬੁੱਧ ਦੇ ਸਤੂਪਾਂ/ਮੰਦਰਾਂ ਨੂੰ ਆਖਦੇ ਹਨ। ਪਹਿਲੋਂ ਇਸ ਨੂੰ ਪੱਕੇ ਤੌਰ 'ਤੇ ਗਟਾਰਾਂ ਦੀ ਨਸਲ ਚੋਂ ਨਹੀਂ ਸਨ ਮੰਨਦੇ, ਕੁਝ ਮਾਹਰ ਇਸਨੂੰ ਵੱਖਰੀ ਨਸਲ ਮੰਨਦੇ ਸਨ ਪਰ 2008 ਵਿਚ ਹੋਈ ਇੱਕ ਖੋਜ ਦੁਆਰਾ ਪੱਕੇ ਤੌਰ 'ਤੇ ਪਤਾ ਲੱਗਾ ਕਿ ਇਹ ਗਟਾਰ ਨਸਲ ਦੇ ਪੰਛੀਆਂ ਵਿਚ ਇੱਕ ਰਕਮ ਦਾ ਪੰਛੀ ਏ। ਇਹ ਆਮ ਤੌਰ 'ਤੇ ਜੋੜਿਆਂ ਜਾਂ ਵੱਧ ਤੋਂ ਵੱਧ ਨਿੱਕੀਆਂ-ਨਿੱਕੀਆਂ ਡਾਰਾਂ ਵਿਚ ਰਹਿੰਦੇ ਹਨ। ਅਫ਼ਗ਼ਾਨਿਸਤਾਨ ਦੀ ਉੱਤਰੀ-ਲਹਿੰਦੀ ਬਾਹੀ, ਪਾਕਿਸਤਾਨ ਦੇ ਦੱਖਣੀ-ਚੜ੍ਹਦੇ ਮੈਦਾਨ, ਭਾਰਤ ਤੇ ਨੇਪਾਲ ਵਿਚ ਖ਼ਾਸ ਕਰਕੇ ਹਿਮਾਲਿਆ ਲਾਗਲੇ ਇਲਾਕਿਆਂ ਵਿਚ ਮਿਲਦੀ ਹੈ। ਅਸਲ ਵਿਚ ਤਾਂ ਇਹ ਪੰਖੇਰੂ ਮੈਦਾਨੀ ਇਲਾਕਿਆਂ ਵਿਚ ਰਹਿਣਾ ਪਸੰਦ ਕਰਦਾ ਏ ਪਰ ਇਸਨੂੰ ਲਦਾਖ਼ ਵਰਗੇ ਥਾਂ 'ਤੇ 3000 ਮੀਟਰ ਦੀ ਉੱਚਾਈ ਸੀਤਰ ਵੀ ਵੇਖਿਆ ਗਿਆ ਹੈ। ਇਸਦਾ ਪਰਸੂਤ ਵੇਲਾ ਗਰਮੀਆਂ ਦੀ ਰੁੱਤੇ ਹੁੰਦਾ ਹੈ ਤੇ ਇਹ ਆਪਣੀ ਸਿਆਲ ਦੀ ਰੁੱਤ ਸ੍ਰੀ-ਲੰਕਾ ਦਾ ਪਰਵਾਸ ਕਰਕੇ ਬਿਤਾਉਂਦਾ ਹੈ।
ਇਸਦੀ ਲੰਮਾਈ 20 ਸੈਮੀ ਦੇ ਏੜ-ਗੇੜ ਤੇ ਵਜ਼ਨ 40 ਤੋਂ 54 ਗ੍ਰਾਮ ਹੁੰਦਾ ਏ। ਇਸਦਾ ਸਿਰ 'ਤੇ ਕਾਲ਼ੇ ਢਿੱਲੇ ਵਾਲਾਂ ਵਰਗੇ ਖੰਭ ਹੁੰਦੇ ਹਨ। ਮਾਦਾ ਦੇ ਮੁਕਾਬਲੇ ਨਰ ਦੇ ਸਿਰ 'ਤੇ ਕਾਲ਼ੇ ਖੰਭ ਜ਼ਿਆਦਾ ਹੁੰਦੇ ਹਨ। ਸਰੀਰ ਦਾ ਮਗਰਲਾ ਪਾਸਾ ਸਲੇਟੀ-ਭੂਰਾ ਜਿਹਾ ਤੇ 'ਗਾੜੀਓਂ ਲਾਖੇ ਰੰਗ ਦੀ ਹੁੰਦੀ ਹੈ। ਇਸਦਾ ਪੂੰਝਾ ਸਲੇਟੀ-ਭੂਰਾ ਚਟਾਕਾਂ ਨਾਲ ਭਰਿਆ ਹੁੰਦਾ ਏ। ਲੱਤਾਂ ਤੇ ਚੁੰਝ ਦਾ ਰੰਗ ਖੱਟਾ, ਚੁੰਝ ਦਾ ਮੁੱਢ ਤੇ ਅੱਖੀਂ ਲਾਗਲਾ ਥਾਂ ਫਿੱਕਾ ਨੀਲਾ ਹੁੰਦਾ। ਜਵਾਨ ਹੁੰਦੇ ਪੰਖੇਰੂਆਂ ਦਾ ਰੰਗ ਫਿੱਕਾ ਤੇ ਸਿਰ ਦਾ ਟੋਪ ਭੂਰਾ ਹੁੰਦਾ ਏ।
ਬਾਹਮਣੀ ਗਟਾਰ ਇੱਕ ਸਰਬਖੋਰ ਪੰਛੀ ਹੈ, ਜਾਣੀਕੇ ਜੋ ਵੱਜੇ ਛਕ ਜਾਂਦੀ ਏ। ਇਹ ਫ਼ਲ, ਕੀਟ-ਪਤੰਗੇ ਤੇ ਇੱਥੋਂ ਤੱਕ ਕਿ ਕੇਸੂ ਵਰਗੇ ਰਸਦਾਰ ਫੁੱਲਾਂ ਦਾ ਰਸ ਵੀ ਚੂਸ ਜਾਂਦੀ ਏ। ਇਹ ਤੋਤਿਆਂ ਤੇ ਹੋਰਨਾਂ ਰਕਮਾਂ ਦੀਆਂ ਗਟਾਰਾਂ ਨਾਲ ਡਾਰਾਂ ਬਣਾ ਕੇ ਵੀ ਚੋਗਾ ਚੁਗਦੀਆਂ ਹਨ।
ਇਸਦਾ ਪਰਸੂਤ ਵੇਲਾ ਫੱਗਣ ਤੋਂ ਅੱਸੂ (ਫਰਵਰੀ ਤੋਂ ਸਤੰਬਰ) ਤੱਕ ਦਾ ਹੁੰਦਾ ਏ। ਇਹ ਭਾਰਤ, ਨੇਪਾਲ ਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿਚ ਪਰਸੂਤ ਕਰਦੀ ਹੈ। ਇਹ ਆਵਦਾ ਆਲ੍ਹਣਾ ਰੁੱਖਾਂ ਦੇ ਮਘੋਰਿਆਂ, ਇਮਾਰਤਾਂ ਦੀਆਂ ਵਿੱਥਾਂ ਜਾਂ ਇਮਾਰਤਾਂ ਦੇ ਉਤਲੇ ਦਾਅ ਬਣਾਉਂਦੀ ਹੈ। ਲੋਕਾਂ ਵੱਲੋਂ ਰੱਖੇ ਹੋਏ ਪੰਖੀਆਂ ਲਈ ਡੱਬੇ ਵੀ ਆਲ੍ਹਣੇ ਲਈ ਵਰਤ ਲਏ ਜਾਂਦੇ ਹਨ। ਜੋੜਾ ਆਪਣਾ ਆਲ੍ਹਣਾ ਮਿਲ ਵੰਡਕੇ ਪੱਤਿਆਂ, ਸੁੱਕੇ, ਕਾਗਜ਼ਾਂ ਤੇ ਅਜਿਹੇ ਹੋਰ ਸਮਾਨ ਤੋਂ ਬਣਾਉਂਦਾ ਹੈ। ਮਿਲਾਪ ਦੀ ਚਾਹ ਰੱਖਦਾ ਨਰ ਮਾਦਾ ਸਾਵੇਂ ਖਲੋਕੇ ਪਰ ਫੜ-ਫੜਾਉਂਦਾ ਤੇ ਹਿੱਕ ਚੌੜੀ ਕਰਦਾ ਹੈ। ਮਾਦਾ 1 ਵੇਰਾਂ 3 ਤੋਂ 5, ਪਰ ਬਹੁਤਾਤ ਵਿਚ 4 ਆਂਡੇ ਦੇਂਦੀ ਹੈ, ਜਿਹਨਾਂ 'ਤੇ ਜੋੜਾ ਰਲ਼ਕੇ 12 ਦਿਨਾਂ ਲਈ ਬਹਿੰਦਾ ਹੈ। ਬੋਟਾਂ ਨੂੰ ਖ਼ੁਰਾਕ ਵਜੋਂ ਬਿਨਾਂ ਰੀੜ੍ਹ ਵਾਲੇ ਕੀਟ ਵੀ ਜੋੜਾ ਰਲ਼ਕੇ ਹੀ ਖਵਾਉਂਦਾ ਹੈ। ਬੋਟ ਤਿੰਨ ਹਫ਼ਤਿਆਂ ਦੇ ਉਮਰੇ ਉੱਡਣ ਨੂੰ ਤਿਆਰ ਹੋਏ ਅੰਬਰਾਂ ਨੂੰ ਉਡਾਰੀ ਲਾ ਜਾਂਦੇ ਹਨ। [3][4]
ਬ੍ਰਾਹਮਣੀ ਗਟਾਰ :,brahminy starling (Sturnia pagodarum) ਬਾਹਮਣੀ ਗਟਾਰ ਭਾਰਤੀ ਉਪ-ਮਹਾਂਦੀਪ ਦੇ ਪੱਧਰੇ ਮੈਦਾਨਾਂ ਵਿਚ ਬਸਰਨ ਵਾਲਾ ਗਟਾਰ ਖੱਲ੍ਹਣੇ ਦਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Sturnia Pagodarum ਏ। ਇਸਦਾ ਇਹ ਵਿਗਿਆਨਕ ਨਾਂਅ ਇਸ ਵੱਲੋਂ ਪਗੋਡਾ (Pagoda) ਵਿਚ ਬਣਾਏ ਜਾਂਦੇ ਆਲ੍ਹਣਿਆਂ ਕਰਕੇ ਪਿਆ। ਪਗੋਡਾ ਦੱਖਣੀ ਭਾਰਤ ਵਿਚ ਬਣੇ ਮਹਾਤਮਾ ਬੁੱਧ ਦੇ ਸਤੂਪਾਂ/ਮੰਦਰਾਂ ਨੂੰ ਆਖਦੇ ਹਨ। ਪਹਿਲੋਂ ਇਸ ਨੂੰ ਪੱਕੇ ਤੌਰ 'ਤੇ ਗਟਾਰਾਂ ਦੀ ਨਸਲ ਚੋਂ ਨਹੀਂ ਸਨ ਮੰਨਦੇ, ਕੁਝ ਮਾਹਰ ਇਸਨੂੰ ਵੱਖਰੀ ਨਸਲ ਮੰਨਦੇ ਸਨ ਪਰ 2008 ਵਿਚ ਹੋਈ ਇੱਕ ਖੋਜ ਦੁਆਰਾ ਪੱਕੇ ਤੌਰ 'ਤੇ ਪਤਾ ਲੱਗਾ ਕਿ ਇਹ ਗਟਾਰ ਨਸਲ ਦੇ ਪੰਛੀਆਂ ਵਿਚ ਇੱਕ ਰਕਮ ਦਾ ਪੰਛੀ ਏ। ਇਹ ਆਮ ਤੌਰ 'ਤੇ ਜੋੜਿਆਂ ਜਾਂ ਵੱਧ ਤੋਂ ਵੱਧ ਨਿੱਕੀਆਂ-ਨਿੱਕੀਆਂ ਡਾਰਾਂ ਵਿਚ ਰਹਿੰਦੇ ਹਨ। ਅਫ਼ਗ਼ਾਨਿਸਤਾਨ ਦੀ ਉੱਤਰੀ-ਲਹਿੰਦੀ ਬਾਹੀ, ਪਾਕਿਸਤਾਨ ਦੇ ਦੱਖਣੀ-ਚੜ੍ਹਦੇ ਮੈਦਾਨ, ਭਾਰਤ ਤੇ ਨੇਪਾਲ ਵਿਚ ਖ਼ਾਸ ਕਰਕੇ ਹਿਮਾਲਿਆ ਲਾਗਲੇ ਇਲਾਕਿਆਂ ਵਿਚ ਮਿਲਦੀ ਹੈ। ਅਸਲ ਵਿਚ ਤਾਂ ਇਹ ਪੰਖੇਰੂ ਮੈਦਾਨੀ ਇਲਾਕਿਆਂ ਵਿਚ ਰਹਿਣਾ ਪਸੰਦ ਕਰਦਾ ਏ ਪਰ ਇਸਨੂੰ ਲਦਾਖ਼ ਵਰਗੇ ਥਾਂ 'ਤੇ 3000 ਮੀਟਰ ਦੀ ਉੱਚਾਈ ਸੀਤਰ ਵੀ ਵੇਖਿਆ ਗਿਆ ਹੈ। ਇਸਦਾ ਪਰਸੂਤ ਵੇਲਾ ਗਰਮੀਆਂ ਦੀ ਰੁੱਤੇ ਹੁੰਦਾ ਹੈ ਤੇ ਇਹ ਆਪਣੀ ਸਿਆਲ ਦੀ ਰੁੱਤ ਸ੍ਰੀ-ਲੰਕਾ ਦਾ ਪਰਵਾਸ ਕਰਕੇ ਬਿਤਾਉਂਦਾ ਹੈ।