dcsimg

ਮਧੂ ਮੱਖੀ ( пенџапски )

добавил wikipedia emerging languages
 src=
ਮਧੂ ਮੱਖੀ ਦੀ ਆਕ੍ਰਿਤੀ ਵਿਗਿਆਨ
 src=
ਮਧੁਮੱਖੀਆਂ ਦੇ ਛੱਤੇ

ਮਧੂ ਮੱਖੀ ਕੀਟ ਵਰਗ ਦਾ ਪ੍ਰਾਣੀ ਹੈ। ਇਸ ਤੋਂ ਸ਼ਹਿਦ ਪ੍ਰਾਪਤ ਹੁੰਦਾ ਹੈ ਜੋ ਅਤਿਅੰਤ ਪੌਸ਼ਟਿਕ ਭੋਜਨ ਹੈ। ਮਧੂ ਮੱਖੀਆਂ ਸੰਘ ਬਣਾਕੇ ਰਹਿੰਦੀਆਂ ਹਨ। ਹਰ ਇੱਕ ਸੰਘ ਵਿੱਚ ਇੱਕ ਰਾਣੀ ਅਤੇ ਕਈ ਸੌ ਨਰ ਅਤੇ ਬਾਕੀ ਕਾਮੇ ਹੁੰਦੇ ਹਨ। ਮਧੁਮੱਖੀਆਂ ਛੱਤਾ ਬਣਾਕੇ ਰਹਿੰਦੀਆਂ ਹਨ। ਇਨ੍ਹਾਂ ਦਾ ਇਹ ਛੱਤਾ ਮੋਮ ਨਾਲ ਬਣਦਾ ਹੈ। ਇਸ ਦੇ ਖ਼ਾਨਦਾਨ ਏਪਿਸ ਵਿੱਚ 7 ਜਾਤੀਆਂ ਅਤੇ 44 ਉਪਜਾਤੀਆਂ[1] ਹਨ ਇੱਕ ਮਧੂ-ਮੱਖੀ ਦੇ ਛੱਤੇ 'ਚ 20 ਤੋਂ 60 ਹਜ਼ਾਰ ਤੱਕ ਮਧੂ-ਮੱਖੀਆਂ ਰਹਿੰਦੀਆਂ ਹਨ | ਮੱਖੀਆਂ ਦੇ ਛੱਤੇ ਦੇ ਜੀਵਨ ਨੂੰ ਮੱਖੀਆਂ ਨੇ ਤਰਤੀਬਵਾਰ ਕੀਤਾ ਹੁੰਦਾ ਹੈ। ਇਸ ਵਿੱਚ ਤਿੰਨ ਪ੍ਰਕਾਰ ਦੀਆਂ ਮੱਖੀਆਂ ਹੁੰਦੀਆਂ ਹਨ। ਸ਼ਹਿਦ ਦੀਆਂ ਮੱਖੀਆਂ ਦੀ ਜ਼ਿੰਦਗੀ ਵਿੱਚ ਚਾਰ ਪੜਾਅ ਆਉਂਦੇ ਹਨ- ਅੰਡਾ, ਲਾਰਵਾ, ਪਿਉਪਾ ਅਤੇ ਮੱਖੀ। ਮੱਖੀਆਂ ਦੇ ਛੇ ਲੱਤਾਂ ਅਤੇ ਦੋ ਜੋੜੇ ਖੰਭ ਹੁੰਦੇ ਹਨ। ਮੱਖੀਆਂ ਦੇ ਦੋ ਢਿੱਡ ਹੁੰਦੇ ਹਨ, ਇੱਕ ਖਾਣੇ ਲਈ ਅਤੇ ਦੂਜਾ ਫੁੱਲਾਂ ਤੋਂ ਇਕੱਠਾ ਕੀਤਾ ਰਸ ਸਾਂਭਣ ਲਈ। ਇਹਨਾਂ ਦੇ ਪੰਜ ਅੱਖਾਂ ਹੁੰਦੀਆਂ ਹਨ, ਦੋ ਵੱਡੀਆਂ ਅੱਖਾਂ ਅਤੇ ਉਹਨਾਂ ਦੇ ਵਿਚਕਾਰ ਮੱਥੇ ਉੱਤੇ ਤਿੰਨ ਛੋਟੀਆਂ ਅੱਖਾਂ। ਇਹ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡਦੀਆਂ ਹਨ। ਇਹ ਨੱਚ ਕੇ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਇਹ ਆਪਣੇ ਖੰਭ ਇੱਕ ਸੈਕਿੰਡ ਵਿੱਚ 200 ਤੋਂ 230 ਵਾਰ ਫਰਕਾਉਂਦੀਆਂ ਸਕਦੀਆਂ ਹਨ। ਇਹਨਾਂ ਦੀ ਸੁੰਘਣ ਸ਼ਕਤੀ ਮਨੁੱਖ ਨਾਲੋਂ ਹਜ਼ਾਰਾਂ ਗੁਣਾ ਤੇਜ਼ ਹੁੰਦੀ ਹੈ। ਸ਼ਹਿਦ ਵਿੱਚ ਕੁਦਰਤੀ ਰੱਖਿਆਤਮਕ ਤੱਤ ਹੁੰਦੇ ਹਨ ਜੋ ਇਸ ਵਿੱਚ ਬੈਕਟੀਰੀਆ ਪੈਦਾ ਹੋਣ ਤੋਂ ਰੋਕਦੇ ਹਨ। ਇਹ ਪੁਦੀਨੇ ਦੇ ਪੱਤੇ ਤੇ ਨਹੀਂ ਬੈਠਦੀਆਂ। ਮੱਖੀਆਂ ਦੋ ਕਿਸਮ ਦੀਆਂ ਹਨ ਮਾਦਾ ਅਤੇ ਨਰ। ਮਾਦਾ ਦੋ ਕਿਸਮ ਦੀਆਂ ਹਨ ਰਾਣੀ ਮੱਖੀ ਅਤੇ ਕਾਮਾ ਮੱਖੀ ਅਤੇ ਨਰ ਇੱਕ ਕਿਸਮ ਦੇ ਡ੍ਰੋਨਗ਼।

ਕਿਸਮਾਂ

  • ਰਾਣੀ ਮੱਖੀ: ਪਰਿਵਾਰ ਦੀ ਮੁਖੀ ਨੂੰ 'ਰਾਣੀ ਮੱਖੀ' ਕਿਹਾ ਜਾਂਦਾ ਹੈ। ਰਾਣੀ ਮੱਖੀ ਇੱਕ ਦਿਨ ਵਿੱਚ ਤਕਰੀਬਨ 1500 ਤੱਕ ਅੰਡੇ ਦਿੰਦੀ ਹੈ, ਜਿਹਨਾਂ ਦਾ ਜੀਵਨ ਦੋ ਸਾਲ ਤੱਕ ਰਹਿੰਦਾ ਹੈ। ਇਸ ਦੀ ਉਮਰ ਚਾਰ-ਪੰਜ ਸਾਲ ਤਕ ਹੁੰਦੀ ਹੈ। ਇਸ ਦਾ ਕੰਮ ਅੰਡੇ ਦੇਣਾ ਹੁੰਦਾ ਹੈ। ਇਹ ਇੱਕ ਦਿਨ ਵਿੱਚ 2,000 ਦੇ ਕਰੀਬ ਅਤੇ ਪੂਰੀ ਜ਼ਿੰਦਗੀ ਵਿੱਚ 1,000,000 ਅੰਡੇ ਦਿੰਦੀ ਹੈ। ਇਹ ਆਕਾਰ ਵਿੱਚ ਦੂਜੀਆਂ ਮੱਖੀਆਂ ਤੋਂ ਵੱਡੀ ਹੁੰਦੀ ਹੈ ਅਤੇ ਆਸਾਨੀ ਨਾਲ ਪਛਾਣੀ ਜਾ ਸਕਦੀ ਹੈ। ਰਾਣੀ ਮੱਖੀ ਇੱਕ ਖ਼ਾਸ ਰਸਾਇਣ ਛੱਡਦੀ ਹੈ ਜਿਸ ਨਾਲ ਉਹ ਛੱਤੇ ਦੇ ਕੰਮ ਨੂੰ ਨਿਯਮਿਤ ਕਰਦੀ ਹੈ। ਜਦੋਂ ਉਹ ਬੁੱਢੀ ਹੋ ਜਾਂਦੀ ਹੈ ਅਤੇ ਰਸਾਇਣ ਦਾ ਨਿਰਮਾਣ ਪੂਰੀ ਤਰ੍ਹਾਂ ਨਹੀਂ ਕਰ ਪਉਂਦੀ ਤਾਂ ਕਰਮਚਾਰੀ ਮੱਖੀਆਂ ਉਸ ਨੂੰ ਬੇਰਹਿਮੀ ਨਾਲ ਮਾਰ ਕੇ ਲਾਰਵਾ ਵਿੱਚੋਂ ਹੋਰ ਰਾਣੀ ਮੱਖੀ ਤਿਆਰ ਕਰ ਲੈਂਦੀਆਂ ਹਨ। ਰਾਣੀ ਮੱਖੀ ਨੂੰ ਇੱਕ ਖ਼ਾਸ ਪਦਾਰਥ ਖਾਣ ਲਈ ਦਿੱਤਾ ਜਾਂਦਾ ਹੈ ਜਿਸ ਨੂੰ ਰਾਇਲ ਜੈਲੀ ਕਹਿੰਦੇ ਹਨ। ਇਹ ਦੁੱਧ ਵਰਗਾ ਪਦਾਰਥ ਹੁੰਦਾ ਹੈ ਜੋ ਕਰਮਚਾਰੀ ਮੱਖੀਆਂ ਦੇ ਸਿਰ ਵਿੱਚ ਖ਼ਾਸ ਗਲੈਂਡ ਵਿੱਚ ਬਣਦਾ ਹੈ।
  • ਡ੍ਰੋਨਜ਼ ਮਧੂ-ਮੱਖੀ ਦੇ ਸਭ ਤੋਂ ਸੁਸਤ ਸਾਥੀ ਹਨ 'ਡ੍ਰੋਨਜ਼' ਜੋ ਸਾਰਾ ਦਿਨ ਛੱਤੇ 'ਚ ਹੀ ਰਹਿੰਦੇ ਹਨ। ਇਨ੍ਹਾਂ ਦੀ ਜ਼ਿੰਦਗੀ 24 ਦਿਨ ਤੱਕ ਦੀ ਹੁੰਦੀ ਹੈ। ਇਨ੍ਹਾਂ ਦਾ ਡੰਗ ਨਹੀਂ ਹੁੰਦਾ। ਨਰ ਮੱਖੀਆਂ ‘ਡਰੋਨ’ ਦੇ ਡੰਗ ਨਹੀਂ ਹੁੰਦਾ। ਇਨ੍ਹਾਂ ਦਾ ਕੰਮ ਸਿਰਫ਼ ਰਾਣੀ ਮੱਖੀ ਨੂੰ ਅੰਡੇ ਦੇਣ ਵਿੱਚ ਮਦਦ ਕਰਨਾ ਹੁੰਦਾ ਹੈ। ਛੱਤੇ ਵਿੱਚ ਇਨ੍ਹਾਂ ਦੀ ਗਿਣਤੀ ਕੁੱਲ ਮੱਖੀਆਂ ਦੇ ਮੁਕਾਬਲੇ 15 ਪ੍ਰਤੀਸ਼ਤ ਹੁੰਦੀ ਹੈ।
  • ਕਾਮਾ ਮਧੂ ਛੱਤੇ ਦਾ ਸਾਰਾ ਕੰਮ 'ਕਾਮੇ' ਕਰਦੇ ਹਨ ਜੋ ਦੂਰ ਉਡ-ਉਡ ਫੁੱਲਾਂ 'ਚੋਂ ਰਸ ਇਕੱਠਾ ਕਰਦੇ ਹਨ। 'ਕਾਮਾ ਮਧੂ-ਮੱਖੀ' ਭੋਜਨ ਦੀ ਤਲਾਸ਼ 'ਚ 14 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਦੀ ਹੈ ਤੇ ਉਡਣ ਦੀ ਗਤੀ 24 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਕਰਮਚਾਰੀ ਮੱਖੀਆਂ ਅਕਾਰ ਵਿੱਚ ਛੋਟੀਆਂ ਹੁੰਦੀਆਂ ਹਨ। ਇਨ੍ਹਾਂ ਦੀ ਉਮਰ ਕਰੀਬ ਛੇ ਹਫ਼ਤੇ ਹੁੰਦੀ ਹੈ। ਜਦੋਂ ਇਹ ਕਿਸੇ ਨੂੰ ਡੰਗ ਮਾਰਦੀਆਂ ਹਨ ਤਾਂ ਮਰ ਜਾਂਦੀਆਂ ਹਨ। ਛੱਤੇ ਦੇ ਰੱਖ-ਰਖਾਵ ਦੇ ਸਾਰੇ ਕੰਮ ਜਿਵੇਂ- ਛੱਤੇ ਦੀ ਸਫ਼ਾਈ ਅਤੇ ਮੁਰੰਮਤ ਕਰਨਾ, ਛੱਤੇ ਨੂੰ ਠੰਢਾ ਰੱਖਣਾ, ਛੱਤੇ ਦੀ ਨਿਗਰਾਨੀ ਕਰਨਾ, ਲਾਰਵਾ ਦੀ ਪਾਲਣਾ, ਰਾਣੀ ਮੱਖੀ ਦੀ ਸੇਵਾ ਤੇ ਖਾਣ-ਪੀਣ ਅਤੇ ਸ਼ਹਿਦ ਇਕੱਠਾ ਕਰਨ ਦਾ ਸਭ ਕੰਮ ਕਰਮਚਾਰੀ ਮੱਖੀਆਂ ਹੀ ਕਰਦੀਆਂ ਹਨ।

ਸ਼ਹਿਦ ਤਿਆਰ ਕਿਵੇ ਹੁੰਦਾ ਹੈ?

ਜਦੋਂ ਕਾਮਾ ਮੱਖੀ ਨੂੰ ਨਵੇਂ ਤੇ ਤਾਜ਼ੇ ਫੁੱਲ ਦਿਖਾਈ ਦਿੰਦੇ ਹਨ ਤਾਂ ਇਹ ਖੁਸ਼ੀ ਵਿੱਚ ਨੱਚਣ ਲਗਦੀਆਂ ਹਨ ਤੇ ਸੰਗੀਤਮਈ ਆਵਾਜ਼ਾਂ ਕੱਢਦੀਆਂ ਹਨ। ਫੁੱਲਾਂ ਉੱਤੇ ਤਰੇਲ ਦੀਆਂ ਬੂੰਦਾਂ ਨੂੰ ਇਹ ਆਪਣੇ ਪਰਾਂ ਨਾਲ ਉਡਾ ਦਿੰਦੀਆਂ ਹਨ। ਜਦੋਂ ਛੱਤੇ 'ਚ ਇਕੱਠੇ ਰਸ ਤੋਂ ਸ਼ਹਿਦ ਤਿਆਰ ਹੋ ਜਾਂਦਾ ਹੈ ਤਾਂ ਕਈ ਮਧੂ-ਮੱਖੀਆਂ ਉਸ ਦੀ ਰਖਵਾਲੀ ਕਰਦੀਆਂ ਹਨ। ਕੁਝ ਮਧੂ-ਮੱਖੀਆਂ ਕਈ ਨਵਜਨਮੇ ਬੱਚਿਆਂ ਨੂੰ ਮਾਰਦੀਆਂ ਰਹਿੰਦੀਆਂ ਹਨ। ਵਿਗਿਆਨੀਆਂ ਦੀਆਂ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਮਧੂ-ਮੱਖੀ ਕਾਫੀ ਚਲਾਕ ਹੁੰਦੀ ਹੈ। ਮਧੂ-ਮੱਖੀਆਂ ਦੀਆਂ ਨਵੀਆਂ ਕਿਸਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਆਪਣੀ ਲੋੜ ਤੋਂ 45 ਕਿਲੋ ਵੱਧ ਸ਼ਹਿਦ ਪੈਦਾ ਕਰ ਸਕਦੀਆਂ ਹਨ।

ਬਾਹਰੀ ਕੜੀਆਂ

ਇਹ ਵੀ ਦੇਖੋ

ਹਵਾਲੇ

  1. Michael S. Engel (1999). "The taxonomy of recent and fossil honey bees (Hymenoptera: Apidae: Apis)". Journal of Hymenoptera Research. 8: 165–196.
лиценца
cc-by-sa-3.0
авторски права
ਵਿਕੀਪੀਡੀਆ ਲੇਖਕ ਅਤੇ ਸੰਪਾਦਕ
изворно
посети извор
соработничко мреж. место
wikipedia emerging languages