ਬਾਮ੍ਹਣੀ ਇੱਲ,(en: brahminy kite) (Haliastur indus) - ਬਾਮ੍ਹਣੀ ਇੱਲ ਐੱਕੀਪਿਟ੍ਰਿਡੀ (Accipitridae) ਖੱਲ੍ਹਣੇ ਦਾ ਇੱਕ ਮਧਰੇ ਕੱਦ ਦਾ ਸ਼ਿਕਾਰੀ ਪੰਖੀ ਏ। ਇਸਦਾ ਵਿਗਿਆਨਕ ਨਾਂਅ Haliastur indus ਏ। Haliastur ਮਧਰੇ ਕੱਦ ਦੇ ਸ਼ਿਕਾਰੀ ਪੰਛੀਆਂ ਨੂੰ ਆਖਿਆ ਜਾਂਦਾ ਏ ਤੇ Indus ਦਾ ਭਾਵ ਆਪਾਂ ਸਾਰੇ ਜਾਣਨੇ ਹਾਂ ਜਾਣੀਕੇ ਸਿੰਧ। ਇਸਦਾ ਇਲਾਕਾ ਭਾਰਤੀ ਉਪਮਹਾਂਦੀਪ, ਦੱਖਣੀ-ਚੜ੍ਹਦੇ ਏਸ਼ੀਆ ਦੇ ਟਾਪੂ ਦੇਸ ਤੇ ਅਸਟ੍ਰੇਲੀਆ ਹਨ। ਇਲਾਕਿਆਂ ਦੇ ਹਿਸਾਬ ਨਾਲ ਇਸਨੂੰ ਅਗਾੜੀ 4 ਰਕਮਾਂ ਵਿਚ ਵੰਡਿਆ ਗਿਆ ਏ। ਭਾਰਤੀ ਉਪਮਹਾਂਦੀਪ ਵਿਚਲੀ ਬਾਮ੍ਹਣੀ ਇੱਲ ਨੂੰ Haliastur Indus Indus ਆਖਦੇ ਹਨ। ਇਹ ਜ਼ਿਆਦਾਤਰ ਜਲਗਾਹਾਂ ਤੇ ਮਿਲਦੀ ਹੈ ਜਿਵੇਂ ਕਿ ਝੀਲਾਂ, ਨਦੀਆਂ ਤੇ ਝੋਨੇ ਦੇ ਖੇਤਾਂ ਦੁਆਲੇ। ਆਮ ਕਰਕੇ ਤਾਂ ਇਹ ਮੈਦਾਨੀ ਇਲਾਕਿਆਂ ਵਿਚ ਹੀ ਬਸਰਦੀ ਹੈ ਪਰ ਹਿਮਾਲਾ ਤੇ ਇਹ 3000 ਤੋਂ 5000 ਮੀਟਰ ਤਕ ਦੀ ਉੱਚਾਈ ਤੇ ਵੀ ਵੇਖੀ ਜਾ ਸਕਦੀ ਹੈ। ਇਹ ਜ਼ਿਆਦਾਤਰ ਕੱਲੇ-ਕਾਰੇ ਜਾਂ ਨਿੱਕੀਆਂ ਡਾਰਾਂ ਵਿਚ ਰਹਿੰਦੇ ਹਨ ਤੇ ਕਦੇ ਹੀ ਕੋਈ ਵੱਡੀ ਡਾਰ ਵੇਖਣ ਨੂੰ ਮਿਲਦੀ ਏ।
ਇਸਦੀ ਲੰਮਾਈ 45 ਤੋਂ 51 ਸੈਮੀ, ਪਰਾਂ ਦਾ ਫੈਲਾਅ 109 ਤੋਂ 124 ਸੈਮੀ ਤੇ ਵਜ਼ਨ 320 ਤੋਂ 670 ਗ੍ਰਾਮ ਤੱਕ ਹੁੰਦਾ ਏ।[2] ਇਸਦਾ ਸਿਰ, ਧੌਣ ਤੇ ਢਿੱਡ ਚਿੱਟੇ ਅਤੇ ਪਿੱਠ, ਪਰ ਤੇ ਪੱਟ ਫਿੱਕੇ ਹੁੰਦੇ ਹਨ। ਪੂੰਝਾ ਵੀ ਫਿੱਕਾ ਭੂਰਾ ਈ ਹੁੰਦਾ ਹੈ ਪਰ ਪੂੰਝੇ ਦਾ ਅਖੀਰ ਥੋੜਾ ਜਿਹਾ ਚਿੱਟਾ ਹੁੰਦਾ ਏ। ਮਾਦਾਵਾਂ ਨਰਾਂ ਦੇ ਮੁਕਾਬਲੇ ਥੋੜਾ ਵੱਡੇ ਕੱਦ ਦੀਆਂ ਹੁੰਦੀਆਂ ਨੇ। ਕਿਸ਼ੋਰ ਪੰਖੇਰੂਆਂ ਦਾ ਸਾਰਾ ਸਰੀਰ ਆਮ ਕਰਕੇ ਭੂਰਾ ਹੀ ਹੁੰਦਾ ਏ।
ਭਾਵੇਂਕਿ ਬਾਮ੍ਹਣੀ ਇੱਲ ਇੱਕ ਸ਼ਿਕਾਰੀ ਏ ਪਰ ਇਹ ਮੌਕਾਪ੍ਰਸਤ ਮੁਰਦਾਖੋਰ ਵੀ ਏ। ਇਹ ਖਾਸ ਕਰਕੇ ਝੀਂਗਿਆਂ, ਬਿੱਛੂਆਂ, ਨਿੱਕੇ ਪੰਛੀਆਂ, ਡੱਡੂਆਂ, ਮੱਛੀਆਂ, ਕੀਟ-ਪਤੰਗਿਆਂ ਤੇ ਹੋਰ ਨਿੱਕੇ ਰੀਂਙਣ ਵਾਲੇ ਜੀਆਂ ਦਾ ਸ਼ਿਕਾਰ ਕਰਦੀ ਏ।
ਇਸਦਾ ਪਰਸੂਤ ਵੇਲਾ ਇਲਾਕੇ ਦੇ ਹਿਸਾਬ ਨਾਲ ਅੱਡ ਅੱਡ ਮੌਸਮ ਵਿਚ ਹੁੰਦਾ ਏ। ਭਾਰਤੀ ਉਪਮਹਾਂਦੀਪ ਵਿਚ ਪੋਹ ਤੋਂ ਵਸਾਖ ਦੇ ਮਹੀਨੇ ਤੇ ਅਸਟ੍ਰੇਲੀਆ ਵਿਚ ਭਾਦੋਂ ਤੋਂ ਕੱਤੇਂ ਤੇ ਵਸਾਖ ਤੋਂ ਹਾੜ ਵਿਚ ਹੁੰਦਾ ਏ। ਜੋੜਾ ਆਪਣਾ ਆਲ੍ਹਣਾ ਰਲ਼ਕੇ ਕਿਸੇ ਉੱਚੇ ਰੁੱਖ ਦੇ ਦੁਫਾਂਗੜ ਵਿਚ ਬਣਾਉਂਦਾ ਹੈ। ਇਸਦਾ ਆਲ੍ਹਣਾ ਬੇਢੰਗਾ ਜਿਹਾ ਨਿੱਕੀਆਂ ਨਿੱਕੀਆਂ ਡਾਹਣੀਆਂ, ਘਾਹ, ਪਾਣੀ ਵਾਲੀ ਬੂਟੀ ਤੇ ਪਾਣੀ ਵਿਚ ਤਰਦੇ ਕੂੜੇ ਤੋਂ ਬਣਿਆ ਹੁੰਦਾ ਏ। ਮਾਦਾ 1 ਵੇਰਾਂ 3 ਆਂਡੇ ਦੇਂਦੀ ਹੈ ਜਿਹਨਾਂ ਨੂੰ ਸੇਕਣ ਲਈ ਉਹਨਾਂ ਤੇ 28 ਤੋਂ 35 ਦਿਨਾਂ ਲਈ ਬਹਿਆ ਜਾਂਦਾ ਏ। ਬੋਟ ਆਂਡਿਆਂ ਚੋਂ ਨਿਕਲਣ ਦੇ 45 ਤੋਂ 56 ਦਿਨਾਂ ਵਿਚ ਉੱਡਣ ਗੋਚਰੇ ਹੋ ਜਾਂਦੇ ਹਨ ਪਰ ਮਾਪਿਆਂ ਤੋਂ ਪੂਰੀ ਆਜ਼ਾਦੀ ਅਗਲੇ 2 ਮਹੀਨਿਆਂ ਵਿਚ ਮਿਲਦੀ ਏ।
ਹਿੰਦੂ ਮਿਥਿਹਾਸ ਅਨੁਸਾਰ ਬਾਮ੍ਹਣੀ ਇੱਲ ਭਗਵਾਨ ਵਿਸ਼ਣੂ ਦੀ ਸਵਾਰੀ ਏ ਜੀਹਨੂੰ ਕਿ ਗਰੁੜ ਆਖਿਆ ਜਾਂਦਾ ਏ।.[3][4]
ਬ੍ਰਾਹਮਣੀ ਇੱਲ ਵਿਰੋਧੀ ਰੰਗਾਂ ਵਾਲੀ ਹੁੰਦੀ ਹੈ।ਇਹ ਕਾਜੂ ਰੰਗੀ ਹੁੰਦੀ ਹੈ ਪ੍ਰ ਇਸਦਾ ਸਿਰ ਚਿੱਟਾ ਅਤੇ ਪੂਛ ਪਿਛੋਂ ਕਾਲੀ ਹੰਦੀ ਹੈ।
ਆਵਾਜ਼ ਕੀਊ.[5]