ਪੰਛੀ ਜੀਵ ਵਿਗਿਆਨ ਵਿੱਚ ਏ'ਵਸ (Aves) ਸ਼੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉੱਡਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ।[3] ਪੰਛੀ 'ਟੈਰੋਪੌਡ' ਕਲਾਸ ਨਾਲ ਸਬੰਧ ਰੱਖਦੇ ਹਨ।
ਪਥਰਾਟ ਵਿਗਿਆਨ ਦੇ ਅਨੁਸਾਰ - "ਪੰਛੀ" ਧਰਤੀ ਤੇ ਬਚੇ ਹੋਏ ਆਖਰੀ ਜੀਵਤ "ਡਾਈਨੋਸੌਰ" ਹਨ। ਪੰਛੀਆਂ ਦੇ ਵੀ ਆਪਣੇ ਪੂਰਵਜ ਟੈਰੋਪੌਡ ਡਾਈਨੋਸੌਰਾਂ ਵਾਂਗ ਸਾਰਾ ਸਰੀਰ ਖੰਭਾ ਨਾਲ ਢਕਿਆ ਹੁੰਦਾ ਹੈ। ਜਿਹਨਾਂ ਡਾਈਨੋਸੌਰਾਂ ਨੂੰ ਅੱਜ ਅਸੀ ਪੰਛੀ ਕਿਹੰਦੇ ਹਾਂ, ਉਹ ਕਰੀਬ 100 ਮਿਲੀਅਨ ਸਾਲ ਪਿਹਲਾਂ ਕਰੀਟੇਸ਼ੀਅਸ ਕਾਲ ਦੌਰਾਨ ਹੋਂਦ ਵਿਚ ਆਏ। ਇਸੇ ਸਮੇ ਦੌਰਨ ਪੰਛੀਆਂ ਨੇ ਆਪਣੇ ਆਪ ਨੂੰ ਹੈਰਾਨੀਜਨਕ ਬਦਲਾਅ ਨਾਲ, ਆਪਣੇ ਪੂਰਵਜ ਟੈਰਾਪੌਡ ਡਾਈਨੋਸੌਰਾਂ ਨਾਲੋ ਵੱਖ ਕਰ ਲਿਆ ਅਤੇ ਆਪਣਾ ਵਿਕਾਸ ਕੀਤਾ, ਜਦਿਕ ਕਰੀਟੇਸ਼ੀਅਸ - ਪੈਲੀਯੋਜਿਨ ਵਿਲੁਪਤੀ ਘਟਨਾ ਦੌਰਾਨ ਸਾਰੇ ਡਾਈਨੋਸੌਰ ਵਿਲੁਪਤ ਹੋ ਗਏ। ਇਸੇ ਸਮੇ ਦੌਰਾਨ ਪੰਛੀਆਂ ਨੇ ਆਪਣੇ ਆਪ ਨੂੰ ਡਾਈਨੋਸੌਰਾਂ ਨਾਲੋਂ ਕਾਫੀ ਵੱਖ ਕਰ ਲਿਆ ਅਤੇ ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਰਹੇ ਅਤੇ ਏ'ਵਸ (Aves) ਵਰਗ ਵਿਚ ਤਬਦੀਲ ਹੋ ਗਏ - ਏ'ਵਸ (Aves) ਵਰਗ ਵਿਚ ਕਰੀਬ 10,000 ਪ੍ਰਜਾਤੀਆਂ ਹਨ।
'ਫਰਾਂਸਿਸ' ਅਤੇ 'ਜੌਨ ਰੇ' ਨੇ 1676 ਵਿਚ ਪੰਛੀਆਂ ਦਾ ਪਹਿਲੀ ਵਾਰ ਵਰਗੀਕਰਨ ਕੀਤਾ। 1758 ਵਿਚ 'ਕਾਰਲ ਲਿਨੀਅਸ' ਨੇ ਇਸ ਵਿਚ ਸੁਧਾਰ ਕੀਤੇ, ਜਿਹਨਾਂ ਨੂੰ ਟੈਕਸੋਨੌਿਮਕ ਵਰਗੀਕਰਨ ਕਿਹਾ ਜਾਾਂਦਾ ਹੈ ਅਤੇ ਅੱਜ ਵੀ ਇਹ ਵਰਗੀਕਰਨ ਸਿਸਟਮ ਵਰਤਿਆ ਜਾਂਦਾ ਹੈ। ਇਸ ਦੇ ਅਨੁਸਾਰ "ਪੰਛੀ" ਧਰਤੀ ਤੇ ਬਚੇ ਹੋਏ ਆਖਰੀ ਜੀਵਤ "ਡਾਈਨੋਸੌਰ" ਹਨ। ਪੰਛੀਆਂ ਦੇ ਸੰਬੰਧ ਟੈਰੋਪੌਡ ਡਾਈਨੋਸੌਰਾਂ ਨਾਲ ਹੈ। ਜਿਹਨਾਂ ਡਾਈਨੋਸੌਰਾਂ ਨੂੰ ਅੱਜ ਅਸੀ ਪੰਛੀ ਕਿਹੰਦੇ ਹਾਂ, ਉਹ ਕਰੀਬ 100 ਮਿਲੀਅਨ ਸਾਲ ਪਿਹਲਾਂ ਕਰੀਟੇਸ਼ੀਅਸ ਕਾਲ ਦੌਰਾਨ ਹੋਂਦ ਵਿਚ ਆਏ। ਜਦਿਕ, ਕਰੀਟੇਸ਼ੀਅਸ - ਪੈਲੀਯੋਜਿਨ ਵਿਲੁਪਤੀ ਘਟਨਾ ਦੌਰਾਨ ਸਾਰੇ ਡਾਈਨੋਸੌਰ ਵਿਲੁਪਤ ਹੋ ਗਏ। ਇਸੇ ਸਮੇ ਦੌਰਾਨ ਡਾਈਨੋਸੌਰਾਂ ਦਾ ਇੱਕ ਨਵਾਂ ਵਰਗ ਹੋਂਦ ਵਿਚ ਆਇਅ ਅਤੇ ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਰਿਹਾ। ਇਸ ਵਰਗ ਨੂੰ ਅਸੀ ਏ'ਵਸ (Aves) ਦੇ ਨਾਂ ਨਾਲ ਜਾਣਦੇ ਹਾਂ। ਏ'ਵਸ (Aves) ਵਰਗ ਵਿਚ ਕਰੀਬ 10,000 ਪ੍ਰਜਾਤੀਆਂ ਹਨ। ਏ'ਵਸ ਨੂੰ ਹੀ ਆਮ ਭਾਸ਼ਾ ਵਿਚ ਪੰਛੀ ਕਿਹਾ ਜਾਂਦਾ ਹੈ।
|coauthors=
ignored (help) ਪੰਛੀ ਜੀਵ ਵਿਗਿਆਨ ਵਿੱਚ ਏ'ਵਸ (Aves) ਸ਼੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉੱਡਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ। ਪੰਛੀ 'ਟੈਰੋਪੌਡ' ਕਲਾਸ ਨਾਲ ਸਬੰਧ ਰੱਖਦੇ ਹਨ।
ਪੰਛੀ ਸਾਰੀ ਦੁਨੀਆਂ ਵਿੱਚ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਲੱਗਭੱਗ 10,000 ਪ੍ਰਜਾਤੀਆਂ ਧਰਤੀ ਤੇ ਮੌਜੂਦ ਹਨ। ਪੰਛੀ ਅੰਡੇ ਦੇਣ ਵਾਲੇ ਦੋਪਾਏ - ਰੀੜ੍ਹਧਾਰੀ ਜੀਵ ਹਨ, ਇਨ੍ਹਾਂ ਦੇ ਸਰੀਰ ਤੇ ਖੰਭ ਹੁੰਦੇ ਹਨ ਅਤੇ ਚੁੰਝ ਹੁੰਦੀ ਹੈ। ਪੰਛੀਆਂ ਦੇ ਦਿਲ ਦੇ ਚਾਰ ਹਿੱਸੇ ਹੁੰਦੇ ਹਨ, ਅਤੇ ਹੱਡੀਆਂ ਦਾ ਢਾਂਚਾ ਹਲਕਾ ਅਤੇ ਮਜਬੂਤ ਹੁੰਦਾ ਹੈ। ਪੰਛੀਆਂ ਦੇ ਖੰਭ ਆਪਣੀ-ਆਪਣੀ ਕਿਸਮ ਦੇ ਅਨੁਸਾਰ ਘੱਟ ਜਾਂ ਵੱਧ ਵਿਕਿਸਤ ਹੁੰਦੇ ਹਨ। ਸਭ ਤੋਂ ਛੋਟੇ ਆਕਾਰ ਦਾ ਪੰਛੀ ਹੰਮਿਗ ਬਰਡ 5 cm (2 in) ਅਤੇ ਭ ਤੋਂ ਵੱਡੇ ਆਕਾਰ ਦਾ ਪੰਛੀ ਸ਼ਤਰਮੁਰਗ 2.75 m(9 ft) ਹੈ। ਪੰਛੀ ਉੱਡਣ ਦੀ ਸਮਰੱਥਾ ਰੱਖਦੇ ਹਨ, ਕੁਝ ਥੋੜੀ ਦੂਰੀ ਲਈ ਅਤੇ ਕੁਝ ਲੰਮੀਆਂ ਦੂਰੀਆਂ ਲਈ। ਪਰ ਕੁਝ ਪੰਛੀ ਆਪਣੇ ਭਾਰੇ ਸਰੀਰ ਕਾਰਨ ਉੱਡ ਨਹੀਂ ਸਕਦੇ, ਇਸ ਸਦਕਾ ਉਹ ਆਪਣੇ ਪੂਰਵਜ ਡਾਈਨੋਸੌਰਾਂ ਦੇ ਵਾਂਗ ਧਰਤੀ ਤੇ ਦੋ ਪੈਰਾਂ ਉਤੇ ਚਲਦੇ-ਫਿਰਦੇ ਹਨ। ਵਿਲੁਪਤ ਹੋ ਚੁੱਕੇ ਮੋਆ ਅਤੇ ਐਲੀਫੈਂਟ ਬਰਡ, ਉਹ ਪੰਛੀ ਹਨ ਜਿਨਾਂ ਦਾ ਵਿਕਾਸ ਖੰਭਾਂ ਤੋਂ ਬਿਨਾਂ ਹੋਇਆ ਹੈ। ਕੀਵੀ, ਸ਼ਤਰਮੁਰਗ, ਈਮੂ, ਅਤੇ ਪੈਂਗੂਿੲਨ ਆਦੀ ਉਹ ਪੰਛੀ ਹਨ ਜੋ ਉੱਡ ਨਹੀਂ ਸਕਦੇ ਅਤੇ ਅੱਜ ਵੀ ਆਪਣੀ ਹੋਂਦ ਕਾਇਮ ਰੱਖਣ ਵਿਚ ਸਫਲ ਰਹੇ ਹਨ। ਕੁਝ ਪੰਛੀ ਪਾਣੀ ਵਿਚ ਅਸਾਨੀ ਤੈਰ ਵੀ ਸਕਦੇ ਹਨ ਅਤੇ ਕੁਝ ਡੂੰਘੇ ਪਾਣੀਆਂ ਵਿਚ ਗੋਤੇ ਲਾ ਸਕਣ ਦੇ ਵੀ ਸਮਰੱਥ ਹਨ। ਪੈਂਗੂਿੲਨ ਇੱਕ ਅਜਿਹਾ ਪੰਛੀ ਹੈ ਜੋ ਪਾਣੀ ਵਿਚ ਉੱਡ ਸਕਦਾ ਹੈ।ਪਥਰਾਟ ਵਿਗਿਆਨ ਦੇ ਅਨੁਸਾਰ - "ਪੰਛੀ" ਧਰਤੀ ਤੇ ਬਚੇ ਹੋਏ ਆਖਰੀ ਜੀਵਤ "ਡਾਈਨੋਸੌਰ" ਹਨ। ਪੰਛੀਆਂ ਦੇ ਵੀ ਆਪਣੇ ਪੂਰਵਜ ਟੈਰੋਪੌਡ ਡਾਈਨੋਸੌਰਾਂ ਵਾਂਗ ਸਾਰਾ ਸਰੀਰ ਖੰਭਾ ਨਾਲ ਢਕਿਆ ਹੁੰਦਾ ਹੈ। ਜਿਹਨਾਂ ਡਾਈਨੋਸੌਰਾਂ ਨੂੰ ਅੱਜ ਅਸੀ ਪੰਛੀ ਕਿਹੰਦੇ ਹਾਂ, ਉਹ ਕਰੀਬ 100 ਮਿਲੀਅਨ ਸਾਲ ਪਿਹਲਾਂ ਕਰੀਟੇਸ਼ੀਅਸ ਕਾਲ ਦੌਰਾਨ ਹੋਂਦ ਵਿਚ ਆਏ। ਇਸੇ ਸਮੇ ਦੌਰਨ ਪੰਛੀਆਂ ਨੇ ਆਪਣੇ ਆਪ ਨੂੰ ਹੈਰਾਨੀਜਨਕ ਬਦਲਾਅ ਨਾਲ, ਆਪਣੇ ਪੂਰਵਜ ਟੈਰਾਪੌਡ ਡਾਈਨੋਸੌਰਾਂ ਨਾਲੋ ਵੱਖ ਕਰ ਲਿਆ ਅਤੇ ਆਪਣਾ ਵਿਕਾਸ ਕੀਤਾ, ਜਦਿਕ ਕਰੀਟੇਸ਼ੀਅਸ - ਪੈਲੀਯੋਜਿਨ ਵਿਲੁਪਤੀ ਘਟਨਾ ਦੌਰਾਨ ਸਾਰੇ ਡਾਈਨੋਸੌਰ ਵਿਲੁਪਤ ਹੋ ਗਏ। ਇਸੇ ਸਮੇ ਦੌਰਾਨ ਪੰਛੀਆਂ ਨੇ ਆਪਣੇ ਆਪ ਨੂੰ ਡਾਈਨੋਸੌਰਾਂ ਨਾਲੋਂ ਕਾਫੀ ਵੱਖ ਕਰ ਲਿਆ ਅਤੇ ਆਪਣੀ ਹੋਂਦ ਬਚਾਉਣ ਵਿਚ ਕਾਮਯਾਬ ਰਹੇ ਅਤੇ ਏ'ਵਸ (Aves) ਵਰਗ ਵਿਚ ਤਬਦੀਲ ਹੋ ਗਏ - ਏ'ਵਸ (Aves) ਵਰਗ ਵਿਚ ਕਰੀਬ 10,000 ਪ੍ਰਜਾਤੀਆਂ ਹਨ।