dcsimg

ਲਾਜਵੰਤੀ ( pendjabi )

fourni par wikipedia emerging languages
 src=
ਛੂਈ ਮੂਈ ਦਾ ਪੌਦਾ
 src=
ਛੂਈ ਮੂਈ ਦਾ ਪੌਦਾ
 src=
ਛੂਈ ਮੂਈ ਦਾ ਪੌਦਾ
 src=
ਛੂਈ ਮੂਈ ਦੇ ਬੀਜ
 src=
ਛੂਈ ਮੂਈ ਦੇ ਬੀਜ

ਲਾਜਵੰਤੀ (Mimosa pudica) ਇੱਕ ਬੇਲ (ਪੌਦਾ) ਹੈ ਜਿਸਦੇ ਨਿੱਕੇ ਨਿੱਕੇ ਕੋਮਲ ਪੱਤੇ ਸਪਰਸ ਕਰਨ ਜਾਂ ਹਿਲਾਉਣ ਸਾਰ ਕੁਮਲਾ ਜਾਂਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਦੁਬਾਰਾ ਖੁੱਲ੍ਹਣ ਲੱਗ ਪੈਂਦੇ ਹਨ। ਛੂਈ-ਮੂਈ ਨੂੰ ਅੰਗਰੇਜ਼ੀ ਵਿੱਚ 'ਟਚ ਮੀ ਨਾਟ' ਜਾਂ ਸੈਨਸੇਟਿਵ ਪਲਾਂਟ ਵੀ ਕਿਹਾ ਜਾਂਦਾ ਹੈ। ਗੁਲਾਬੀ-ਜਾਮਣੀ ਰੰਗ ਦੇ ਫੁੱਲਾਂ ਦੇ ਇਲਾਵਾ ਲੋਕ ਇਸ ਦੇ ਫਰਨ ਵਰਗੇ, ਸੰਵੇਦਨਸ਼ੀਲ ਪੱਤਿਆਂ ਨੂੰ ਵੀ ਬਹੁਤ ਪਸੰਦ ਕਰਦੇ ਹਨ।[1]

ਪੰਜਾਬੀ ਸਾਹਿਤ ਵਿੱਚ

ਲਾਜਵੰਤੀ ਦੇ ਅਤਿ-ਸੰਵੇਦਨਸ਼ੀਲ ਸੁਭਾਅ ਕਾਰਨ ਇਹਦੀ ਅਲੰਕਾਰ ਵਜੋਂ ਸਾਹਿਤਕ ਵਰਤੋਂ ਆਮ ਕੀਤੀ ਜਾਂਦੀ ਹੈ। ਮਿਸਾਲ ਲਈ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਇੱਕ ਕਾਵਿ-ਪੁਸਤਕ ਦਾ ਨਾਮ ਲਾਜਵੰਤੀ ਰੱਖਿਆ ਹੈ। ਇਸ ਪੁਸਤਕ ਵਿੱਚ ਇਸੇ ਨਾਮ ਦੀ ਕਵਿਤਾ ਵਿੱਚ ਇਹ ਸਤਰਾਂ ਢੁਕਵਾਂ ਉਦਾਹਰਨ ਹੈ:-

ਮੇਰੇ ਗੀਤਾਂ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ।
ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,
ਤੇਰੀ ਸਰਦਲ ਉੱਤੇ ਸਿਰ ਨਿਵਾਇਐ।[2]

ਹਵਾਲੇ

  1. ਬਲਵਿੰਦਰ ਸਿੰਘ ਲੱਖੇਵਾਲੀ. "ਲਾਜਵੰਤੀ".
  2. "ਲਾਜਵੰਤੀ ਸ਼ਿਵ ਕੁਮਾਰ ਬਟਾਲਵੀ".
licence
cc-by-sa-3.0
droit d’auteur
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਲਾਜਵੰਤੀ: Brief Summary ( pendjabi )

fourni par wikipedia emerging languages
 src= ਛੂਈ ਮੂਈ ਦਾ ਪੌਦਾ  src= ਛੂਈ ਮੂਈ ਦਾ ਪੌਦਾ  src= ਛੂਈ ਮੂਈ ਦਾ ਪੌਦਾ  src= ਛੂਈ ਮੂਈ ਦੇ ਬੀਜ  src= ਛੂਈ ਮੂਈ ਦੇ ਬੀਜ

ਲਾਜਵੰਤੀ (Mimosa pudica) ਇੱਕ ਬੇਲ (ਪੌਦਾ) ਹੈ ਜਿਸਦੇ ਨਿੱਕੇ ਨਿੱਕੇ ਕੋਮਲ ਪੱਤੇ ਸਪਰਸ ਕਰਨ ਜਾਂ ਹਿਲਾਉਣ ਸਾਰ ਕੁਮਲਾ ਜਾਂਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਦੁਬਾਰਾ ਖੁੱਲ੍ਹਣ ਲੱਗ ਪੈਂਦੇ ਹਨ। ਛੂਈ-ਮੂਈ ਨੂੰ ਅੰਗਰੇਜ਼ੀ ਵਿੱਚ 'ਟਚ ਮੀ ਨਾਟ' ਜਾਂ ਸੈਨਸੇਟਿਵ ਪਲਾਂਟ ਵੀ ਕਿਹਾ ਜਾਂਦਾ ਹੈ। ਗੁਲਾਬੀ-ਜਾਮਣੀ ਰੰਗ ਦੇ ਫੁੱਲਾਂ ਦੇ ਇਲਾਵਾ ਲੋਕ ਇਸ ਦੇ ਫਰਨ ਵਰਗੇ, ਸੰਵੇਦਨਸ਼ੀਲ ਪੱਤਿਆਂ ਨੂੰ ਵੀ ਬਹੁਤ ਪਸੰਦ ਕਰਦੇ ਹਨ।

licence
cc-by-sa-3.0
droit d’auteur
ਵਿਕੀਪੀਡੀਆ ਲੇਖਕ ਅਤੇ ਸੰਪਾਦਕ