ਕਾਏ ਫਲ ਜਿਸ ਦਰੱਖਤ ਨੂੰ ਸੰਸਕ੍ਰਿਤ 'ਚ ਕਟੁਫਲ, ਹਿੰਦੀ, ਮਰਾਠੀ ਅਤੇ ਗੁਜਰਾਤੀ 'ਚ ਕਾਏਫਲ ਬੰਗਾਲੀ 'ਚ ਕਾਏਛਾਲ ਅਤੇ ਅੰਗਰੇਜ਼ੀ 'ਚ ਬਾਕਸ ਮਿਟਰਲ ਕਹਿੰਦੇ ਹਨ। ਇਸ ਦਰੱਖਤ ਭਾਰਤ ਵਿੱਚ ਪੰਜਾਬ, ਅਸਾਮ ਅਤੇ ਹਿਮਾਚਲ ਪ੍ਰਦੇਸ਼ 'ਚ ਵਧੇਰੇ ਮਾਤਰਾ 'ਚ ਮਿਲਦਾ ਹੈ। ਇਹ ਦਰੱਖਤ ਮੱਧ ਦਰਜੇ ਦਾ 10 ਤੋਂ 15 ਫੁੱਟ ਉੱਚਾ ਹੁੰਦਾ ਹੈ। ਇਸ ਦੀ ਛਿੱਲ ਖੁਰਦਰੀ ਅਤੇ ਲਗਭਗ ਇੱਕ ਇੰਚ ਮੋਟੀ ਹੁੰਦੀ ਹੈ। ਤਿੱਖੇ ਪੱਤੇ 3 ਤੋਂ 6 ਇੰਚ ਲੰਬੇ ਇੱਕ ਸੈਟੀਮੀਟਰ ਚੌੜੇ ਹੁੰਦੇ ਹਨ। ਇਸ ਦੇ ਛੋਟੇ ਫੁੱਲ ਗੁੱਛਿਆਂ 'ਚ ਲਗਦੇ ਹਨ। ਇਸ ਦੇ ਅੰਡਾਕਾਰ, ਲਾਲ ਰੰਗ ਦੇ ਫਲ ਦੀ ਲੰਬਾਈ ਇੱਕ ਇੰਚ ਹੁੰਦੀ ਹੈ। ਇਹ ਬਹੁਤ ਸੁਆਦ ਫਲ ਹੈ। ਇਸ ਦੀ ਵਰਤੋਂ ਆਯੁਰਵੇਦ 'ਚ ਦਵਾਈ 'ਚ ਕੀਤੀ ਜਾਂਦੀ ਹੈ।[2]
ਇਹ ਕਾਏਫਲ ਦੇ ਰਸ ਤਿੱਖਾ ਹੁੰਦਾ ਹੈ। ਇਸ ਦੀ ਵਰਤੋਂ ਸਿਰ ਦਰਦ, ਸਰਦੀ ਜ਼ੁਕਾਮ, ਸਾਹ ਦੀ ਬਿਮਾਰੀ, ਨਪੁਸਕਤਾ, ਮਿਰਗੀ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਨੇਪਾਲ ਦਾ ਕਾਏ ਫਲ
ਕਾਏ ਫਲ ਜਿਸ ਦਰੱਖਤ ਨੂੰ ਸੰਸਕ੍ਰਿਤ 'ਚ ਕਟੁਫਲ, ਹਿੰਦੀ, ਮਰਾਠੀ ਅਤੇ ਗੁਜਰਾਤੀ 'ਚ ਕਾਏਫਲ ਬੰਗਾਲੀ 'ਚ ਕਾਏਛਾਲ ਅਤੇ ਅੰਗਰੇਜ਼ੀ 'ਚ ਬਾਕਸ ਮਿਟਰਲ ਕਹਿੰਦੇ ਹਨ। ਇਸ ਦਰੱਖਤ ਭਾਰਤ ਵਿੱਚ ਪੰਜਾਬ, ਅਸਾਮ ਅਤੇ ਹਿਮਾਚਲ ਪ੍ਰਦੇਸ਼ 'ਚ ਵਧੇਰੇ ਮਾਤਰਾ 'ਚ ਮਿਲਦਾ ਹੈ। ਇਹ ਦਰੱਖਤ ਮੱਧ ਦਰਜੇ ਦਾ 10 ਤੋਂ 15 ਫੁੱਟ ਉੱਚਾ ਹੁੰਦਾ ਹੈ। ਇਸ ਦੀ ਛਿੱਲ ਖੁਰਦਰੀ ਅਤੇ ਲਗਭਗ ਇੱਕ ਇੰਚ ਮੋਟੀ ਹੁੰਦੀ ਹੈ। ਤਿੱਖੇ ਪੱਤੇ 3 ਤੋਂ 6 ਇੰਚ ਲੰਬੇ ਇੱਕ ਸੈਟੀਮੀਟਰ ਚੌੜੇ ਹੁੰਦੇ ਹਨ। ਇਸ ਦੇ ਛੋਟੇ ਫੁੱਲ ਗੁੱਛਿਆਂ 'ਚ ਲਗਦੇ ਹਨ। ਇਸ ਦੇ ਅੰਡਾਕਾਰ, ਲਾਲ ਰੰਗ ਦੇ ਫਲ ਦੀ ਲੰਬਾਈ ਇੱਕ ਇੰਚ ਹੁੰਦੀ ਹੈ। ਇਹ ਬਹੁਤ ਸੁਆਦ ਫਲ ਹੈ। ਇਸ ਦੀ ਵਰਤੋਂ ਆਯੁਰਵੇਦ 'ਚ ਦਵਾਈ 'ਚ ਕੀਤੀ ਜਾਂਦੀ ਹੈ।