ਬੁਲਬੁਲ ਪਿਕਨੋਨਾਟਿਡੀ ਕੁਲ ਦੇ ਗਾਇਕ ਪੰਛੀ ਹਨ। ਭਾਰਤ ਦੇ ਕਈ ਹਿਸਿਆਂ 'ਚ ਇਸਨੂੰ ਲੜਾਉਣ ਲਈ ਪਾਲਤੂ ਬਣਾ ਕੇ ਰਖਿਆ ਜਾਂਦਾ ਹੈ। ਇਹ ਉਲੇਖਣੀ ਹੈ ਕਿ ਕੇਵਲ ਨਰ ਬੁਲਬੁਲ ਹੀ ਗਾਉਂਦਾ ਹੈ, ਮਾਦਾ ਬੁਲਬੁਲ ਨਹੀਂ। ਇਨ੍ਹਾਂ ਦੀਆਂ ਕੋਈ 130 ਜਾਤੀਆਂ ਦੇ ਪਰਿਵਾਰ ਨੂੰ ‘ਪਿਕਨੋਨੋਟਿਡੇਈ’ ਸੱਦਦੇ ਹਨ। ਬੁਲਬੁਲ ਪਰਸ਼ੀਅਨ ਭਾਸ਼ਾ ਦਾ ਅੱਖਰ ਹੈ ਅਤੇ ਇਸ ਦਾ ਅਰਥ ਹੈ ‘ਨਾਈਟਿੰਗੇਲ’। ਇਹ ਭਾਰਤ ਵਿੱਚੋਂ ਉਪਜੀ ਜਾਤੀ ਹੈ ਅਤੇ ਇਸ ਦਾ ਵਸੇਵਾ ਸਾਰੇ ਏਸ਼ੀਆਈ ਦੇਸ਼ ਦੇ ਜੰਗਲਾਂ, ਕਾਸ਼ਤ ਕੀਤੇ ਖੇਤਾਂ, ਫਲਾਂ ਦੇ ਬਾਗਾਂ ਅਤੇ ਬਗੀਚਿਆਂ ਹਨ। ਇਹ ਦਾ ਖਾਣਾ ਬੇਰ, ਫਲ, ਅੰਜੀਰ, ਮਟਰ, ਕੀੜੇ-ਮਕੌੜੇ ਖ਼ਾਸ ਕਰਕੇ ਸਿਉਂਕ ਦੇ ਭਮੱਕੜਾਂ ਅਤੇ ਕਈ ਵਾਰ ਛੋਟੀਆਂ ਕਿਰਲੀਆਂ ਹਨ।[1]
ਬੁਲਬੁਲ ਨਿਕੀ ਧੌਣ ਵਾਲੇ ਪਤਲੇ ਪੰਛੀ ਹਨ। ਇਨ੍ਹਾਂ ਦੇ ਪਰ ਨਿੱਕੇ ਤੇ ਗੋਲ ਅਤੇ ਪੂਛਲ ਲੰਮੀ ਹੁੰਦੀ ਹੈ। ਚੁੰਝ ਲੰਮੀ ਤੇ ਅੰਤ ਤੇ ਥੋੜੀ ਜਈ ਮੁੜੀ ਹੁੰਦੀ ਹੈ। ਇਨ੍ਹਾਂ ਦੀ ਲੰਮਾਈ 13 ਸੈਂਟੀਮੀਟਰ ਤੋਂ ਲੈ ਕੇ 29 ਸੈਂਟੀਮੀਟਰ ਤੱਕ ਹੋ ਸਕਦੀ ਹੈ। ਨਰ ਮਾਦਾ ਇਕੋ ਜਿਹੇ ਹੁੰਦੇ ਹਨ ਮਾਦਾ ਥੋੜੀ ਜੇਹੀ ਨਿੱਕੀ ਹੁੰਦੀ ਹੈ। ਬੁਲਬੁਲ ਦੀਆਂ ਕਈ ਪ੍ਰਜਾਤੀਆਂ ਵਿੱਚ ਉਹਨਾਂ ਦੇ ਕਾਲੇ ਸਿਰ ਉੱਤੇ ਨਿਕੀ ਜਿਹੀ ਕੂਚੀ ਨੁਮਾ ਬੋਦੀ ਹੁੰਦੀ ਹੈ। ਇਸ ਦਾ ਸਿਰ ਕਾਲਾ ਹੁੰਦਾ ਹੈ ਜਿਸ ਉੱਤੇ ਛੋਟੀ ਤਿਕੋਣੀ ਬੋਦੀ ਵਰਗੀ ਕਲਗੀ ਹੁੰਦੀ ਹੈ। ਇਸ ਦਾ ਰੰਗ ਧੁਆਂਖਿਆ ਜਿਹਾ ਬਦਾਮੀ ਜਿਸ ਉੱਤੇ ਕਾਲੇ ਰੰਗ ਦੀਆਂ ਗੋਲ ਡੱਬੀਆਂ ਜਿਹੀਆਂ ਬਣੀਆਂ ਹੁੰਦੀਆਂ ਹਨ ਬੁਲਬੁਲ ਦੀ ਕਾਲੀ ਗਰਦਨ, ਪਰ ਢਿੱਡ ਵਾਲਾ ਪਾਸਾ ਚਿੱਟਾ ਹੁੰਦਾ ਹੈ। ਕਾਲੀ ਲੰਮੀ ਪੂਛ ਦਾ ਸਿਰਾ ਚਿੱਟਾ ਅਤੇ ਜੜ੍ਹ ਹੇਠ ਚਮਕਦਾਰ ਲਾਲ ਖੰਭ ਹੁੰਦੇ ਹਨ। ਇਸ ਦੀ ਤਿੱਖੀ ਚੁੰਝ ਕਾਲੀ ਹੁੰਦੀ ਹੈ।
ਇਹਨਾਂ ਤੇ ਬਹਾਰ ਦੇ ਮੌੌਸਮ ਜੂਨ ਤੋਂ ਸਤੰਬਰ ਦਾ ਹੁੰਦਾ ਹੈ ਇਸ ਮੌਸਮ ਵਿੱਚ ਇਹ ਮਿੱਠੇ ਅਤੇ ਸੁਰੀਲੇ ਗਾਣੇ ਗਾਉਂਦੇ ਹਨ। ਇਹ ਆਪਣਾ ਆਲ੍ਹਣਾ ਛੋਟੇ ਦਰੱਖਤਾਂ, ਵੇਲਾਂ ਅਤੇ ਝਾੜੀਆਂ ਵਿੱਚ ਘਾਹ-ਫੂਸ, ਤੀਲੀਆਂ ਅਤੇ ਤਾਰਾਂ ਨਾਲ ਬਣਾਉਂਦੀਆਂ ਹਨ। ਨਰ ਅਤੇ ਮਾਦਾ ਸਾਰੀ ਉਮਰ ਇੱਕ-ਦੂਜੇ ਦਾ ਵਫ਼ਾਦਾਰੀ ਨਾਲ ਸਾਥ ਨਿਭਾਉਂਦੇ ਹਨ ਅਤੇ ਮਾਦਾ ਦੋ ਤੋਂ ਤਿੰਨ ਅੰਗ ਦਿੰਦੀ ਹੈ ਜਿਸ ਦਾ ਰੰਗ ਗੁਲਾਬੀ ਉੱਤੇ ਲਾਖੇ ਨਿਸ਼ਾਨ ਹੁੰਦੇ ਹਨ। ਮਾਦਾ 14 ਦਿਨ ਅੰਡਿਆਂ ਨੇ ਸੇਕ ਕੇ ਬੱਚੇ ਕੱਢਦੀ ਹੈ। ਦੋਵੇਂ ਨਰ ਅਤੇ ਮਾਦਾ ਰਲ ਕੇ ਬੱਚੇ ਪਾਲਦੇ ਹਨ ਜਿਹੜੇ 12 ਤੋਂ 16 ਦਿਨਾਂ ਵਿੱਚ ਉੱਡਣ ਯੋਗ ਹੋ ਜਾਂਦੇ ਹਨ।