ਸਣ [1] ਬਨਸਪਤੀ ਵਿਗਿਆਨਕ ਨਾਮ Crotalaria juncea ਇੱਕ ਤਪਤ ਖੰਡੀ ਏਸ਼ੀਆ ਦਾ legume ਪ੍ਰ੍ਵਾਰ ਦਾ ਪੌਧਾ ਹੈ।ਇਸ ਨੂੰ ਹਰੀ ਖਾਧ ਤੇ ਪਸ਼ੂਆਂ ਦੀ ਖੁਰਾਕ ਦਾ ਵੱਡਾ ਸ੍ਰੋਤ ਜਾਣਿਆ ਜਾਂਦਾ ਹੈ। ਇਸ ਦਾ ਵਾਣ ਬਾਇਓ ਬਾਲਣ ਦੇ ਕੰਮ ਵੀ ਆਂਦਾ ਹੈ। ਇਸ ਦਾ ਰੇਸ਼ਾ ਇਸ ਦੇ ਤਨੇ ਦੇ ਛਿਲਕੇ ਨੂੰ ਪਾਣੀ ਵਿੱਚ ਡਬੋ ਕੇ ਗਾਲ ਕੇ ਕਢਿਆ ਜਾਂਦਾ ਹੈ ਜਿਸ ਦਾ ਵਾਣ ਵੱਟ ਕੇ ਰੱਸੇ ਆਦਿ ਬਣਾਏ ਜਾਂਦੇ ਹਨ। ਸਣ ਸਾਉਣੀ ਦੀ ਮਹੱਤਵ ਪੂਰਣ ਫਸਲ ਹੈ।ਅੱਜਕਲ ਪੰਜਾਬ ਵਿੱਚ ਝੋਨੇ ਦੇ ਬਦਲ ਵਿੱਚ ਇਸ ਦੀ ਬਿਜਾਈ ਦੀ ਬਹੁਤ ਵਕਾਲਤ ਕੀਤੀ ਜਾ ਰਹੀ ਹੈ। [2]