dcsimg

ਗੇਂਦਾ ( Pencapça )

wikipedia emerging languages tarafından sağlandı

ਗੇਂਦਾ ਜਿਸ ਨੂੰ ਅੰਗਰਜ਼ੀ ਵਿੱਚ ਆਮ ਤੌਰ 'ਤੇ ਮੇਰੀਗੋਲਡ ਕਹਿੰਦੇ ਹਨ ਬਹੁਤ ਹੀ ਲਾਭਦਾਇਕ ਅਤੇ ਸੌਖ ਨਾਲ ਉਗਾਇਆ ਜਾਣ ਵਾਲਾ ਫੁੱਲਾਂ ਵਾਲਾ ਪੌਦਾ ਹੈ। ਇਹ ਮੁੱਖ ਤੌਰ 'ਤੇ ਸਜਾਵਟੀ ਫਸਲ ਹੈ। ਇਸਦੀ ਖੇਤੀ ਖੁੱਲੇ ਫੁਲ, ਮਾਲਾਵਾਂ ਅਤੇ ਧਰਤੀ - ਦ੍ਰਿਸ਼ ਲਈ ਕੀਤੀ ਜਾਂਦੀ ਹੈ। ਮੁਰਗੀਆਂ ਦੇ ਦਾਣੇ ਵਿੱਚ ਵੀ ਇਹ ਪੀਲੇ ਰੰਗ ਦਾ ਅੱਛਾ ਸਰੋਤ ਹੈ। ਇਸਦੇ ਫੁਲ ਬਾਜ਼ਾਰ ਵਿੱਚ ਖੁੱਲੇ ਅਤੇ ਮਾਲਾਂਵਾਂ ਬਣਾਕੇ ਵੇਚੇ ਜਾਂਦੇ ਹਨ। ਗੇਂਦੇ ਦੀ ਵੱਖ ਵੱਖ ਉਚਾਈ ਅਤੇ ਵੱਖ ਵੱਖ ਰੰਗਾਂ ਦੀ ਭਾ ਹੋਣ ਦੇ ਕਾਰਨ ਧਰਤ - ਦ੍ਰਿਸ਼ ਦੀ ਸੁੰਦਰਤਾ ਵਧਾਉਣ ਵਿੱਚ ਇਸਦਾ ਬਹੁਤ ਮਹੱਤਵ ਹੈ। ਨਾਲ ਹੀ ਇਹ ਸ਼ਾਦੀ-ਵਿਆਹ ਦੇ ਮੌਕੇ ਤੇ ਮੰਡਪ ਸਜਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਕਿਆਰੀਆਂ ਅਤੇ ਹਰਬੇਸੀਅਸ ਬਾਰਡਰ ਲਈ ਅਤਿ ਉਪਯੁਕਤ ਪੌਦਾ ਹੈ। ਇਸ ਬੂਟੇ ਦਾ ਅਲੰਕ੍ਰਿਤ ਮੁੱਲ ਬਹੁਤ ਉੱਚਾ ਹੈ ਕਿਉਂਕਿ ਇਸਦੀ ਖੇਤੀ ਸਾਲ ਭਰ ਕੀਤੀ ਜਾ ਸਕਦੀ ਹੈ। ਅਤੇ ਇਸਦੇ ਫੁੱਲਾਂ ਦਾ ਧਾਰਮਿਕ ਅਤੇ ਸਾਮਾਜਕ ਉਤਸਵਾਂ ਵਿੱਚ ਬਹੁਤ ਮਹੱਤਵ ਹੈ। ਭਾਰਤ ਵਿੱਚ ਮੁੱਖ ਤੌਰ 'ਤੇ ਅਫਰੀਕਨ ਗੇਂਦਾ ਅਤੇ ਫ੍ਰਾਂਸੀਸੀ ਗੇਂਦੇ ਦੀ ਖੇਤੀ ਕੀਤੀ ਜਾਂਦੀ ਹੈ।

lisans
cc-by-sa-3.0
telif hakkı
ਵਿਕੀਪੀਡੀਆ ਲੇਖਕ ਅਤੇ ਸੰਪਾਦਕ