ਮਹਾਨ ਚਿੱਟੀ ਸ਼ਾਰਕ ਦੁਨੀਆਂ ਦਾ ਸਭ ਤੋਂ ਵੱਡਾ ਸ਼ਿਕਾਰੀ ਜਾਨਵਰ ਹੈ। ਇਸ ਦਾ ਭਾਰ ਦੋ ਟਨ ਅਤੇ ਲੰਬਾਈ 20 ਫੁੱਟ ਹੁੰਦੀ ਹੈ। ਭਾਵੇਂ ਇਹ ਭਾਰੀ ਅਤੇ ਲੰਮੀ ਸ਼ਾਰਕ ਹੈ ਪਰ ਇਸ 'ਚ ਫੁਰਤੀ ਦੇ ਮਾਮਲੇ ਵਿੱਚ ਇਹ ਸਭ ਤੋਂਂ ਤੇਜ਼ ਹੈ। ਇਸ ਸਭ ਤੋਂ ਤੇਜ਼ ਤੈਰਾਕਾਂ ਨਾਲੋਂ ਵੀ ਪੰਜ ਗੁਣਾ ਤੇਜ਼ੀ ਨਾਲ ਤੈਰ ਸਕਦੀ ਹੈ। ਨਰ ਸ਼ਾਰਕ 'ਚ ਬਹਾਰ 26 ਸਾਲ ਤੋਂ ਬਾਅਦ ਅਤੇ ਮਾਦਾ ਸ਼ਾਰਕ 33 ਸਾਲ ਦੀ ਉਮਰ 'ਚ ਜਵਾਨ ਹੁੰਦੀ ਹੈ। ਇਹ ਮਹਾਨ ਚਿੱਟੀ ਸ਼ਾਰਕ 56 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਪਾਣੀ 'ਚ ਤੈਰ ਸਕਦੀ ਹੈ। ਇਹ ਸ਼ਾਰਕ ਮੱਛੀ 1,200 ਮੀਟਰ ਦੀ ਡੁੰਘੀ ਤੇ ਤੈਰ ਸਕਦੀ ਹੈ।[1]