dcsimg

ਪਰੀਟ੍ਰੋਪੀਅਸ ( Punjabi )

fornì da wikipedia emerging languages

ਪਰੀਟ੍ਰੋਪੀਅਸ ਮੱਛੀਆਂ ਦੀ ਇੱਕ ਜਾਤਿ ਹੈ ਜੋ ਕਿ ਸ਼ਿਲਬੀਏਡਾਈ ਪਰਿਵਾਰ ਨਾਲ ਸਬੰਧਿਤ ਹੈ। ਇਸ ਜਾਤਿ ਵਿੱਚ ਚਾਰ ਜੀਅ ਆਉਂਦੇ ਹਨ। ਇਹ ਚਾਰ ਜੀਅ- ਪਰੀਟ੍ਰੋਪੀਅਸ ਬੱਫੇਈ, ਪਰੀਟ੍ਰੋਪੀਅਸ ਲੌਂਗੀਫਾਈਲਸ, ਪਰੀਟ੍ਰੋਪੀਅਸ ਡੀਬੁਆਵੇ ਅਤੇ ਪਰੀਟ੍ਰੋਪੀਅਸ ਮੈਂਡਵੇਲਾਈ ਹਨ।

ਇਹ ਜਾਤਿ ਅਫ਼ਰੀਕੀ ਮਹਾਦੀਪ ਵਿੱਚ ਪਾਈ ਜਾਂਦੀ ਹੈ। ਇਸ ਜਾਤਿ ਦੀਆਂ ਮੱਛੀਆਂ ਦੀ ਲੰਬਾਈ 2" ਤੋਂ 4" ਤੱਕ ਹੋ ਸਕਦੀ ਹੈ। ਇਸ ਜਾਤਿ ਦਾ ਸੁਭਾਅ ਬਹੁਤ ਨਰਮ ਹੈ। ਇਹਨਾਂ ਮੱਛੀਆਂ ਨੂੰ ਪਾਲਤੂ ਰੂਪ ਵਿੱਚ ਵੀ ਰੱਖਿਆ ਜਾਂਦਾ ਹੈ। ਆਈ.ਯੂ.ਸੀ.ਐਨ.ਐਨ ਦੀ ਰਿਪੋਰਟ ਮੁਤਾਬਿਕ ਇਸ ਜਾਤਿ ਨੂੰ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਹੈ।

ਹਵਾਲੇ

licensa
cc-by-sa-3.0
drit d'autor
ਵਿਕੀਪੀਡੀਆ ਲੇਖਕ ਅਤੇ ਸੰਪਾਦਕ