ਕਾਲਰ ਵਾਲਾ ਉੱਲੂ ਦੱਖਣੀ ਏਸ਼ੀਆ ਦਾ ਨਿਵਾਸੀ ਹੈ। ਇਹ ਉੱਤਰੀ ਪਾਕਿਸਤਾਨ ਤੋਂ ਉੱਤਰੀ ਭਾਰਤ ਤੇ ਬੰਗਲਦੇਸ ਤੀਕ ਅਤੇ ਹਿਮਾਲਿਆ ਦੇ ਚੜ੍ਹਦੇ ਪਾਸੇ ਤੋਂ ਦੱਖਣੀ ਚੀਨ ਸੀਤ ਮਿਲਦਾ ਏ। ਇਸ ਦੀ ਕੁਝ ਵਸੋਂ ਸਿਆਲ ਵਿਚ ਦੱਖਣੀ ਭਾਰਤ, ਸ੍ਰੀਲੰਕਾ ਤੇ ਮਲੇਸ਼ੀਆ ਵੱਲ ਨੂੰ ਪਰਵਾਸ ਕਰਦੀ ਏ।
ਇਸਦਾ ਵਿਗਿਆਨਕ ਨਾਂਅ Otus lettia ਏ। ਇਸਦੀਆਂ ਅਗਾੜੀ ਤਿੰਨ ਉਪ-ਜਾਤਾਂ ਨੇ ਜੋ ਆਵਾਜ਼ ਦੇ ਫ਼ਰਕ ਨਾਲ ਸੌਖਿਆਂ ਈ ਅੱਡ-ਅੱਡ ਪਛਾਣੀਆਂ ਜਾ ਸਕਦੀਆਂ ਹਨ।
ਇਹ ਉੱਲੂ ਨਿੱਕੇ ਕੱਦ ਦਾ ਪੰਛੀ ਹੁੰਦਾ ਏ। ਇਹਦਾ ਵਜ਼ਨ 23-25 ਗ੍ਰਾਮ ਹੁੰਦਾ ਏ। ਨਰ ਤੇ ਮਾਦਾ ਵਿੱਖ ਵਿਚ ਇੱਕੋ-ਜਿੱਕੇ ਲਗਦੇ ਹਨ।
ਕਾਲਰ ਵਾਲਾ ਉੱਲੂ ਆਮ ਕਰਕੇ ਜੰਗਲੀਂ ਈ ਪਰਸੂਤ ਕਰਦਾ ਏ ਜਾਂ ਹੋਰ ਕਿਸੇ ਸੰਘਣੇ ਰੁੱਖਾਂ ਵਾਲੀ ਥਾਂ 'ਤੇ। ਇਸਦਾ ਆਲ੍ਹਣਾ ਖੋਖਲੇ ਰੁੱਖਾਂ ਦੇ ਮਘੋਰਿਆਂ ਵਿਚ ਹੁੰਦਾ ਏ। ਮਾਦਾ ਇੱਕ ਵੇਰਾਂ 3 ਤੋਂ 5 ਆਂਡੇ ਦੇਂਦੀ ਏ।