dcsimg

ਅਨੰਤਮੂਲ ( pendjabi )

fourni par wikipedia emerging languages

ਅਨੰਤਮੂਲ ਦੋ ਤਰ੍ਹਾਂ ਦੀ ਪਤਲੀ ਜਮੀਨ ਤੇ ਫੈਲਣ ਵਾਲੀ, ਦਰੱਖ਼ਤਾਂ ਤੇ ਚੜ੍ਹਨ ਵਾਲੀ ਬੇਲ ਹੋ ਜੋ ਸਮੁੱਦਰੀ ਕਿਨਾਰਿਆਂ ਵਾਲੇ ਪ੍ਰਾਂਤ 'ਚ ਹੁੰਦੀ ਹੈ। ਇਸ ਦੀ ਲੰਬਾਈ 5 ਤੋਂ 15 ਫੁੱਟ ਤੱਕ ਹੋ ਸਕਦੀ ਹੈ। ਇਸ ਦੀਆਂ ਟਾਹਣੀਆਂ ਮਨੁੱਖੀ ਦੀ ਉਗਲਾਂ ਜਿਨੀਆਂ ਮੋਟੀਆਂ ਹੁੰਦੀਆਂ ਹਨ। ਇਸ ਦੇ ਪੱਤੇ 1 ਤੋਂ 4 ਇੰਚ ਲੰਬੇ ਚਿੱਟੇ ਰੰਗ ਦੀਆਂ ਧਾਰੀਆਂ ਵਾਲੇ ਅੰਡਾਕਾਰ ਰੂਪ ਦੇ ਹੁੰਦੇ ਹਨ। ਇਹਨਾਂ ਪੱਤਿਆਂ ਨੂੰ ਤੋੜਣ ਨਾਲ ਦੁੱਧ ਜਿਹਾ ਤਰਲ ਪਦਾਰਥ ਨਿਕਲਦਾ ਹੈ। ਇਸ ਦੇ ਫੁੱਲ ਗੁੱਛਿਆਂ 'ਚ ਚਿੱਟੇ ਰੰਗ ਦੇ ਹੁੰਦੇ ਹਨ। ਇਸ ਨੂੰ ਫਲੀਆਂ ਲਗਦੀਆਂ ਹਨ। ਇਸ ਦੀਆਂ ਜੜ੍ਹਾਂ ਦਵਾਈਆਂ ਬਣਾਉਣ ਦੇ ਕੰਮ ਆਉਂਦੀਆਂ ਹਨ।

ਹੋਰ ਭਾਸ਼ਾ 'ਚ ਨਾਮ

ਗੁਣ

ਇਹ ਮਧੁਰ, ਸ਼ੀਤਲ, ਭਾਰੀ, ਕੌੜੀ, ਮਿੱਠੀ ਖੁਸ਼ਬੂ ਵਾਲੀ ਬੇਲ ਹੈ। ਇਸ ਦੀ ਵਰਤੋਂ ਖੂਨ ਸਾਫ ਕਰਨ ਲਈ, ਤਾਕਤ ਵਧਾਉਣ ਲਈ, ਵੀਰਜ ਵਧਾਉਣ ਲਈ, ਪਿਸ਼ਾਬ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਖੂਨ ਦਾ ਦੋਰਾ ਠੀਕ ਰਹਿੰਦਾ ਹੈ।

ਰਸਾਇਣਿਕ

ਇਸ 'ਚ 0.22 ਪ੍ਰਤੀਸ਼ਤ ਤੇਲ ਜਿਸਦਾ 80 ਪ੍ਰਤੀਸ਼ਤ ਭਾਗ ਖੁਸ਼ਬੂ ਵਾਲ ਪੈਰਾਨੇਥਾਕਸੀ ਸੇਲਿਸਿਲਿਕ ਐਲਡੀਹਾਈਡ ਕਹਾਉਣਾ ਹੈ।

ਹਵਾਲੇ

licence
cc-by-sa-3.0
droit d’auteur
ਵਿਕੀਪੀਡੀਆ ਲੇਖਕ ਅਤੇ ਸੰਪਾਦਕ