dcsimg

Mustukagluračoi ( livvinkarjala )

tarjonnut wikipedia emerging languages

Mustukagluračoi (Turdus atrogularis) on raččoloin heimoh kuului lindu.

lisenssi
cc-by-sa-3.0
tekijänoikeus
Wikipedia authors and editors
alkuperäinen
käy lähteessä
kumppanisivusto
wikipedia emerging languages

ਵਣ ਕਸਤੂਰੀ ( pandžabi )

tarjonnut wikipedia emerging languages

ਵਣ ਕਸਤੂਰੀ (en:black-throated thrush:), (Turdus atrogularis) ਵਣ ਕਸਤੂਰੀ ਯੂਰੇਸ਼ੀਆ ਵਿਚ ਮਿਲਣ ਵਾਲ਼ਾ ਕਸਤੂਰੀ ਖੱਲ੍ਹਣੇ ਦਾ ਇਕ ਪਰਵਾਸ ਕਰਨ ਵਾਲ਼ਾ ਪੰਖੀ ਹੈ। ਇਸਦਾ ਇਲਾਕਾ ਭਾਵੇਂ ਬੜਾ ਤਕੜਾ ਹੈ ਪਰ ਇਸਦੀ ਕੁੱਲ ਸੰਸਾਰ ਵਿਚ ਵਸੋਂ ਬੜੀ ਘੱਟ ਏ। ਪੰਖੇਰੂਆਂ ਦੀ ਗਿਣਤੀ ਕਰਨਾ ਬੜੀ ਔਖ ਦਾ ਕੰਮ ਹੈ ਪਰ ਫਿਰ ਵੀ ੨੦੦੫ ਵਿਚ ਕੀਤੀ ਗਈ ਅੰਦਾਜ਼ਨ ਗਿਣਤੀ ਅਨੁਸਾਰ ਇਸਦੀ ਕੁੱਲ ਆਬਾਦੀ ਇੱਕ ਲੱਖ ਤੋਂ ਪੰਜ ਲੱਖ ਦੇ ਵਿਚਕਾਰ ਸੀ। ਜੋ ਉਦੋਂ ਤੋਂ ਹੁਣ ਤੀਕਰ ਘਟਣ ਹੀ ਡਹੀ ਏ। ਇਸਦੀ ਪਰਸੂਤ ਦਾ ਇਲਾਕਾ ਯੂਰਪ ਦੀ ਚੜ੍ਹਦੀ ਬਾਹੀ ਤੋਂ ਲੈ ਕੇ ਸਾਈਬੇਰੀਆ ਦੇ ਲਹਿੰਦੇ ਪਾਸੇ ਤੇ ਉੱਤਰ-ਲਹਿੰਦੇ ਮੰਗੋਲੀਆ ਤੀਕਰ ਏ। ਇਹ ਆਵਦਾ ਸਿਆਲ ਦਾ ਵੇਲਾ ਮੱਧ-ਏਸ਼ੀਆ ਦੇ ਅਰਬੀ ਗੁੱਡਾ-ਟਾਪੂ/ਪੈਨਿਨਸੁਲਾ ਤੋਂ ਲੈ ਕੇ ਬਰਮਾ ਦੀ ਚੜ੍ਹਦੀ ਬਾਹੀ ਤੱਕ ਦੇ ਇਲਾਕੇ ਵਿਚ ਗੁਜ਼ਾਰਦਾ ਏ। ਇਹ ਜਪਾਨ, ਥਾਈਲੈਂਡ, ਤਾਈਵਾਨ ਤੇ ਯੂਰਪ ਦੇ ਦੂਸਰਿਆਂ ਹਿੱਸਿਆਂ ਵੱਲ ਵੀ ਸਿਆਲ ਵਿਚ ਗੇੜਾ ਮਾਰ ਆਉਂਦਾ ਏ।

ਜਾਣ ਪਛਾਣ

ਇਸਦੀ ਚੁੰਝ ਤੋਂ ਪੂੰਝੇ ਸੀਤਰ ਲੰਮਾਈ ੨੪ ਤੋਂ ੨੭ ਸੈਮੀ, ਵਜ਼ਨ ੭੦ ਤੋਂ ੧੧੦ ਗ੍ਰਾਮ ਤੇ ਪਰਾਂ ਦਾ ਫੈਲਾਅ ੪੦-੪੫ ਸੈਮੀ ਹੁੰਦਾ ਏ। ਇਸਦੀ ਚੁੰਝ ਖੱਟੀ ਤੇ ਗਾੜ੍ਹੀ ਭੂਰੀ ਤੇ ਪਾਹੁੰਚੇ ਭੂਰੇ ਹੁੰਦੇ ਹਨ। ਨਰ ਚੁੰਝ ਥੱਲਿਓਂ ਛਾਤੀ ਤੱਕ ਕਾਲ਼ੇ ਰੰਗ ਦਾ ਹੁੰਦਾ ਹੈ ਜਦਕਿ ਮਾਦਾ ਦੇ ਇਸ ਥਾਂ ਕਾਲ਼ੇ ਰੰਗ ਦੀ ਬਜਾਏ ਲਿਸ਼ਕ ਹੁੰਦੀ ਏ। ਇਸਦਾ ਬਾਕੀ ਸਰੀਰ ਫਿੱਕਾ ਭੂਰਾ ਤੇ ਪੂੰਝਾ ਭੂਰਾ-ਕਾਲ਼ਾ ਹੁੰਦਾ ਏ।

ਖ਼ੁਰਾਕ

ਇਸਦੀ ਖ਼ੁਰਾਕ ਕੰਗਰੋੜਹੀਣ ਕੀਟ, ਚੈਰੀਆਂ- ਬੈਰੀਆਂ ਵਰਗੇ ਫ਼ਲ ਤੇ ਹੋਰ ਕੁਝ ਘਾਹ ਜਾਂ ਫਸਲਾਂ ਦੇ ਬੀਅ ਹੁੰਦੇ ਹਨ। ਇਹ ਆਪਣੀ ਖ਼ੁਰਾਕ ਭੌਂ ਅਤੇ ਪਾਣੀ ਦੋਆਂ ਥਾਂਈਂ ਤੋਂ ਲੱਭਦੀ ਰਹਿੰਦੀ ਹੈ।

ਪਰਸੂਤ

ਇਸਦਾ ਪਰਸੂਤ ਵੇਲਾ ਜੇਠ ਤੋਂ ਸਾਉਣ (ਮਈ ਤੋਂ ਜੁਲਾਈ) ਹੁੰਦਾ ਏ। ਇਹ ਆਪਣਾ ਆਲ੍ਹਣਾ ਭੌਂ ਡੇਢ-ਦੋ ਗਜ਼ ਦੀ ਉੱਚਾਈ ਤੇ ਕਿਸੇ ਝਾੜ 'ਤੇ ਜਾਂ ਕਈ ਵੇਰਾਂ ਭੁੰਜੇ ਹੀ ਬਣਾਉਂਦੇ ਹਨ। ਆਲ੍ਹਣਾ ਘਾਹ ਤੇ ਨਿੱਕੀਆਂ-ਹੌਲ਼ੀਆਂ ਟਾਹਣੀਆਂ ਤੋਂ ਬਣਿਆ ਹੁੰਦਾ ਹੈ, ਜੀਹਤੇ ਥੋੜਾ-ਥੋੜਾ ਮਿੱਟੀ ਦਾ ਲੇਅ ਲਾਇਆ ਹੁੰਦਾ ਏ। ਮਾਦਾ ਇਕ ਵੇਰਾਂ ੪ ਤੋਂ ੭ ਆਂਡੇ ਦੇਂਦੀ ਹੈ। ਆਂਡਿਆਂ 'ਤੇ ਯਾਰਾਂ-ਬਾਰਾਂ ਦਿਨਾਂ ਲਈ 'ਕੱਲੀ ਮਾਦਾ ਹੀ ਬਹਿੰਦੀ ਹੈ। ਬੋਟਾਂ ਨੂੰ ਚੋਗਾ ਜੋੜਾ ਰਲ਼ਕੇ ਹੀ ਲਿਆਣਕੇ ਖਵਾਉਂਦਾ ਹੈ। [1] [2] [3] [4]

ਹਵਾਲੇ

lisenssi
cc-by-sa-3.0
tekijänoikeus
ਵਿਕੀਪੀਡੀਆ ਲੇਖਕ ਅਤੇ ਸੰਪਾਦਕ
alkuperäinen
käy lähteessä
kumppanisivusto
wikipedia emerging languages

ਵਣ ਕਸਤੂਰੀ: Brief Summary ( pandžabi )