ਕਿੱਕਰ (ਵਿਗਿਆਨਕ ਨਾਂ Acacia nilotica, ਅਰਬੀ ਗੋਂਦ ਦਾ ਰੁੱਖ,[1] ਬਬੂਲ[2], ਮਿਸਰੀ ਕੰਡਾ, ਜਾਂ ਕੰਡਿਆਲੀ ਕਿੱਕਰ;[3][4][5] ਨੂੰ ਆਸਟਰੇਲੀਆ ਵਿੱਚ ਥਾਰਨ ਮਿਮੋਸਾ, ਦੱਖਣ ਅਫਰੀਕਾ ਵਿੱਚ ਲੇੱਕੇਰੁਇਕਪਿਉਲ ਅਤੇ ਭਾਰਤ ਵਿੱਚ ਬਬੂਲ ਜਾਂ ਕਿੱਕਰ ਕਹਿੰਦੇ ਹਨ) ਇੱਕ ਅਕੇਸੀਆ ਪ੍ਰਜਾਤੀ ਦਾ ਰੁੱਖ ਹੈ। ਇਹ ਅਫਰੀਕਾ ਮਹਾਂਦੀਪ ਅਤੇ ਭਾਰਤੀ ਉਪ ਮਹਾਂਦੀਪ ਦਾ ਮੂਲ ਰੁੱਖ ਹੈ। ਇਸ ਦਾ ਗੈਨ੍ਰਿਕ ਨਾਮ ਯੂਨਾਨੀ ακακία (ਅਕੇਕੀਆ) ਤੋਂ ਹੈ, ਜੋ ਪ੍ਰਾਚੀਨ ਯੂਨਾਨੀ ਵੈਦ -ਵਿਗਿਆਨੀ ਪੇਦਾਨੀਅਸ ਡਾਇਓਸਕੋਰੀਦੇਸ (40–90 ਆਮ ਈ) ਉਸ ਦੀ ਕਿਤਾਬ ਮਟੀਰੀਆ ਮੈਡੀਕਾ ਵਿਚ ਇਸ ਔਸ਼ਧੀ ਪੌਦੇ ਲਈ ਮਿਲਦਾ ਹੈ।[6] ਇਹ ਨਾਮ ਇਸ ਦੇ ਕੰਡਿਆਂ ਲਈ ਯੂਨਾਨੀ ਸ਼ਬਦ, ακις (ਏਕਿਸ, ਕੰਡਾ) ਤੋਂ ਰੱਖਿਆ ਗਿਆ ਹੈ।[7] ਪ੍ਰਜਾਤੀ ਨਾਮ ਨਿਲੋਟਕਾ ਇਸ ਰੁੱਖ ਦੀ ਨੀਲ ਦਰਿਆ ਦੇ ਨਾਲ ਨਾਲ ਚਲਦੀ ਪ੍ਰਸਿਧ ਲੜੀ ਤੋਂ ਲਿਨਾਏਸ ਨੇ ਰੱਖਿਆ।
ਉੱਤਰੀ ਭਾਰਤ ਵਿੱਚ ਕਿੱਕਰ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਦਾਤਣ ਦੇ ਕੰਮ ਆਉਂਦੀਆਂ ਹਨ। ਇਸ ਦੀ ਦਾਤਣ ਦੰਦਾਂ ਨੂੰ ਸਾਫ਼ ਅਤੇ ਤੰਦੁਰੁਸਤ ਰੱਖਦੀ ਹੈ। ਕਿੱਕਰ ਦੀ ਲੱਕੜੀ ਦਾ ਕੋਲਾ ਵੀ ਚੰਗਾ ਹੁੰਦਾ ਹੈ। ਸਾਡੇ ਇੱਥੇ ਦੋ ਤਰ੍ਹਾਂ ਦੀ ਕਿੱਕਰ ਜ਼ਿਆਦਾਤਰ ਪਾਈ ਅਤੇ ਉਗਾਈ ਜਾਂਦੀ ਹੈ। ਕਿੱਕਰ ਦੀ ਲੱਕੜ ਤੋਂ ਮੰਜੇ ਦੀਆਂ ਬਾਹੀਆਂ, ਸੇਰਵੇ, ਦਰਵਾਜ਼ੇ, ਅਲਮਾਰੀਆਂ, ਤਖ਼ਤਪੋਸ਼, ਸੰਦੂਕ, ਪੇਟੀਆਂ, ਖੇਤਾਂ ਵਿੱਚ ਕੰਮ ਕਰਨ ਲਈ ਸੁਹਾਗਾ ਹਲ, ਗੱਡੇ ਦਾ ਲਾਰੀਆ, ਠੋਡ, ਨਾਭ, ਗੱਡੇ ਦੇ ਪਹੀਏ ਆਦਿ ਬਣਦੇ ਰਹੇ ਹਨ।
ਕਿੱਕਰਾਂ ਲਗਾ ਕੇ ਪਾਣੀ ਦੇ ਕਟਾਅ ਨੂੰ ਰੋਕਿਆ ਜਾ ਸਕਦਾ ਹੈ। ਜਦੋਂ ਰੇਗਿਸਤਾਨ ਫੈਲਣ ਲੱਗਦਾ ਹੈ ਤੱਦ ਕਿੱਕਰਾਂ ਦੇ ਜੰਗਲ ਲਗਾ ਕੇ ਰੇਗਿਸਤਾਨ ਦੇ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਵਾਤਾਵਰਣ ਨੂੰ ਸੁਧਾਰਣ ਵਿੱਚ ਕਿੱਕਰ ਦੀ ਵਧੀਆ ਵਰਤੋਂ ਹੋ ਸਕਦੀ ਹੈ। ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਨੂੰ ਘੁਣ ਨਹੀਂ ਲੱਗਦਾ। ਇਹ ਮੋਟੇ ਪੋਰੇ ਵਾਲਾ ਮਜ਼ਬੂਤ, ਵੱਡਾ, ਗੂੜ੍ਹੀ ਛਾਂ ਵਾਲਾ ਰੁੱਖ ਹੈ।
ਇਸ ਦੇ ਪੱਤੇ ਬਹੁਤ ਹੀ ਬਰੀਕ ਹੁੰਦੇ ਹਨ ਜਿਹਨਾਂ ਨੂੰ ਕਿੱਕਰ ਦੀ ਲੁੰਗ ਵੀ ਆਖਦੇ ਹਨ। ਇਹ ਲੁੰਗ ਬੱਕਰੀਆਂ ਅਤੇ ਊਠਾਂ ਦੀ ਮਨਭਾਉਂਦੀ ਖੁਰਾਕ ਹੈ। ਕਿੱਕਰਾਂ ਦੀਆਂ ਟਾਹਣੀਆਂ ਦੇ ਸਿਰਿਆਂ ’ਤੇ ਹਰੇ ਰੰਗ ਦੀਆਂ ਡੋਡੀਆਂ ਲੱਗਦੀਆਂ ਹਨ। ਇਨ੍ਹਾਂ ਡੋਡੀਆਂ ਤੋਂ ਪੀਲੇ ਸੁੰਦਰ ਗੋਲ ਫੁੱਲ ਖਿੜਦੇ ਹਨ ਅਤੇ ਅਖੀਰ ਤੁੱਕਿਆਂ ਦੇ ਰੂਪ ਵਿੱਚ ਫਲਦੇ ਹਨ। ਕੱਚੇ ਤੁੱਕਿਆਂ ਦਾ ਆਚਾਰ ਬਹੁਤ ਹੀ ਸਵਾਦਲਾ ਅਤੇ ਸਿਹਤ ਲਈ ਗੁਣਕਾਰੀ ਹੁੰਦਾ ਹੈ।
ਕਿੱਕਰ ਦਾ ਪੰਜਾਬ ਨਾਲ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਨੇ ਪੰਜਾਬੀਆਂ ਦੇ ਰਹਿਣ-ਸਹਿਣ, ਘਰ ਬਣਾਉਣ, ਕਿਰਸਾਨੀ ਸੰਦ-ਸੰਦੇੜਾ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਮਲ੍ਹੇ, ਕਿੱਕਰ, ਬੇਰੀਆਂ, ਰੇਰੂ, ਵਣ, ਜੰਡ, ਕਰੀਰ ਮਾਲਵੇ ਦੀਆਂ ਰੋਹੀਆਂ ਦੇ ਰੁੱਖ ਹਨ। ਕਿੱਕਰ ਦੀ ਇਨ੍ਹਾਂ ਵਿੱਚ ਸਰਦਾਰੀ ਰਹੀ ਹੈ। ਕਿੱਕਰ ਦਾ ਪੰਜਾਬ ਦੇ ਆਰਥਿਕ ਢਾਂਚੇ ਨਾਲ ਗੂੜ੍ਹਾ ਸਬੰਧ ਰਿਹਾ ਹੈ। ਪੰਜਾਬੀ ਲੋਕ ਬੋਲੀਆਂ ਕਿੱਕਰ ਦੀ ਪੰਜਾਬੀ ਜੀਵਨ ਵਿੱਚ ਅਹਿਮੀਅਤ ਝਲਕਦੀ ਹੈ:
|access-date=
(help)