ਰੇਤਲੀ ਬਿੱਲੀ (ਅੰਗਰੇਜ਼ੀ: Sand Cat; ਰੇਤਲੀ ਦੂਨ ਬਿੱਲੀ ਵੀ ਕਿਹਾ ਜਾਂਦਾ ਹੈ) ਬਿੱਲੀਆਂ ਦੀ ਇੱਕ ਅਜਿਹੀ ਨਸਲ ਹੈ ਜੋ ਕਿ ਉੱਤਰੀ ਅਮਰੀਕਾ, ਦੱਖਣ-ਪੱਛਮ ਅਤੇ ਮੱਧ ਏਸ਼ੀਆ ਵਿੱਚ ਪਾਈ ਜਾਂਦੀ ਹੈ। ਅਸਲ ਵਿੱਚ ਰੇਤਲੇ ਖੇਤਰਾਂ ਵਿੱਚ ਇਸ ਨਸਲ ਦੀਆਂ ਬਿੱਲੀਆਂ ਬਿਨਾਂ ਕਿਸੇ ਦਿੱਕਤ ਦੇ ਰਹਿ ਲੈਂਦੀਆਂ ਹਨ। ਇਹ ਪਾਲਤੂ ਬਿੱਲੀਆਂ ਨਾਲੋਂ ਛੋਟੀਆਂ ਹੁੰਦੀ ਹਨ ਪਰ ਬਹੁਤ ਜ਼ਿਆਦਾ ਗਰਮੀ ਅਤੇ ਠੰਢ ਅਸਾਨੀ ਨਾਲ ਸਹਾਰ ਲੈਂਦੀਆਂ ਹਨ। ਇਹ ਰਾਤ ਦੇ ਵੇਲੇ ਵੀ ਪੰਜ ਮੀਲ ਤੱਕ ਦਾ ਸਫਰ ਅਸਾਨੀ ਨਾਲ ਤੈਅ ਕਰ ਲੈਂਦੀਆਂ ਹਨ ਅਤੇ ਬਿਨਾਂ ਪਾਣੀ ਤੋਂ ਕਈ ਮਹੀਨਿਆਂ ਤੱਕ ਜ਼ਿੰਦਾ ਰਹਿ ਸਕਦੀਆਂ ਹਨ।
ਇਸਦੀ ਘੱਟ ਆਬਾਦੀ ਕਾਰਨ 2002 ਤੋਂ ਇਸਨੂੰ ਲਗਭਗ ਖ਼ਤਰੇ ਵਿੱਚ ਪ੍ਰਜਾਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।[2]