dcsimg

ਮੱਕੜੀ ( Punjabi )

provided by wikipedia emerging languages

ਮੱਕੜੀ 'ਆਰਥਰੋਪੋਡਾ-ਸੰਘ' ਦਾ ਇੱਕ ਪ੍ਰਾਣੀ ਹੈ। ਇਹ ਇੱਕ ਪ੍ਰਕਾਰ ਦਾ ਕੀਟ ਹੈ। ਇਸਦਾ ਸਰੀਰ ਸ਼ਿਰੋਵਕਸ਼ (ਸਿਫੇਲੋਥੋਰੇਕਸ) ਅਤੇ ਉਦਰ ਵਿੱਚ ਵੰਡਿਆ ਹੁੰਦਾ ਹੈ। ਇਸਦੀਆਂ ਲੱਗਪਗ 40,000 ਪ੍ਰਜਾਤੀਆਂ ਦੀ ਪਹਿਚਾਣ ਹੋ ਚੁੱਕੀ ਹੈ।

ਸਰੀਰਿਕ ਬਣਤਰ

ਮੱਕੜੀ ਦੀ ਅਨਾਟਮੀ: (1) ਲੱਤਾਂ ਦੇ ਚਾਰ ਜੋੜੇ (2) ਸੇਫਾਲੋਥੋਰੈਕਸ (3) ਪੇਟ

ਇਸਦਾ ਉਦਰ ਖੰਡ ਰਹਿਤ ਹੁੰਦਾ ਹੈ ਅਤੇ ਉਪ-ਅੰਗ ਨਹੀਂ ਲੱਗੇ ਹੁੰਦੇ। ਇਸਦੇ ਸਿਰੋਵਕਸ਼ ਨਾਲ ਚਾਰ ਜੋੜੇ ਪੈਰ ਲੱਗੇ ਹੁੰਦੇ ਹਨ। ਇਸ ਵਿੱਚ ਸਾਹ ਕਿਰਿਆ ਕਿਤਾਬਨੁਮਾ ਫੇਫੜਿਆਂ ਦੁਆਰਾ ਹੁੰਦੀ ਹੈ। ਇਸਦੇ ਢਿੱਡ ਵਿੱਚ ਇੱਕ ਥੈਲੀ ਹੁੰਦੀ ਹੈ ਜਿਸ ਵਿੱਚੋਂ ਇੱਕ ਚਿਪਚਿਪਾ ਪਦਾਰਥ ਨਿਕਲਦਾ ਹੈ, ਜਿਸਦੇ ਨਾਲ ਇਹ ਜਾਲ ਬੁਣਦਾ ਹੈ।

Spider internal anatomy-en.svg

ਕਿਸਮਾਂ

ਮੱਕੜੀ ਦੀਅਾਂ 40,000 ਪ੍ਰਜਾਤੀਅਾਂ ਦੀ ਪਹਿਚਾਣ ਹੋ ਚੁੱਕੀ ਹੈ। ਇਹ ਮਾਸਾਹਾਰੀ ਜੰਤੂ ਹੈ। ਜਾਲ ਵਿੱਚ ਕੀੜੇ-ਮਕੌੜਿਆਂ ਨੂੰ ਫਸਾ ਕੇ ਖਾਂਦਾ ਹੈ। ਮੱਕੜੀਆਂ ਦੀ ਇੱਕ ਕਿਸਮ ਅਜਿਹੀ ਵੀ ਹੈ ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ।

'ਸ਼ਾਕਾਹਾਰੀ ਮੱਕੜੀ'

 src=
ਫੀਡੀਪਸ ਅੌਡੈਕਸ, 'ਜੰਪਿਗ ਮੱਕੜੀ' ਚਿਲਸੀਕੇਰੇ(chelicerae) ਦੇ ਹਰੇ ਮੂੰਹ ਦੇ ਦੋ ਦਿਲਖਿੱਚਵੇ ਹਿੱਸੇ।

ਮੱਕੜੀ ਦੀ ਜਿਸ ਕਿਸਮ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਦੁਨੀਆ ਦੀ ਪਹਿਲੀ 'ਸ਼ਾਕਾਹਾਰੀ' ਮੱਕੜੀ ਮੰਨੀ ਗਈ ਹੈ। ਇਸ ਮੱਕੜੀ ਦਾ ਨਾਂ ਹੈ 'ਬਘੀਰਾ'। ਇਸ ਗਰਮਤਰ ਮੱਕੜੀ ਦਾ ਪੂਰਾ ਨਾਂ ਹੈ 'ਬਘੀਰਾ ਕਿਪਲਿੰਗੀ', ਜਿਸ ਦਾ ਆਕਾਰ ਸਾਡੇ ਅੰਗੂਠੇ ਦੇ ਨਹੁੰ ਦੇ ਬਰਾਬਰ ਹੁੰਦਾ ਹੈ।

ਵਸੇਬਾ ਤੇ ਭੋਜਨ

ਮੈਕਸੀਕੋ ਅਤੇ ਕੋਸਟਾਰਿਕਾ ਦੇ ਜੰਗਲਾਂ 'ਚ ਪਾਈ ਜਾਣ ਵਾਲੀ 'ਬਘੀਰਾ' ਮੱਕੜੀ ਆਮ ਤੌਰ 'ਤੇ ਬਬੂਲ ਦੇ ਦਰੱਖਤਾਂ 'ਤੇ ਹੀ ਰਹਿੰਦੀ ਹੈ ਅਤੇ ਦਰੱਖਤ ਤੇ ਪੌਦਿਆਂ ਤੋਂ ਮਿਲਣ ਵਾਲੇ ਭੋਜਨ 'ਤੇ ਹੀ ਨਿਰਭਰ ਰਹਿੰਦੀ ਹੈ। ਇਹ ਮੱਕੜੀ ਦਰੱਖਤਾਂ 'ਤੇ ਆਮ ਤੌਰ 'ਤੇ ਕੀੜੀਆਂ ਤੋਂ ਚੋਰੀ ਭੋਜਨ ਚੁਰਾਉਣ ਲਈ ਮਸ਼ਹੂਰ ਹੈ। ਕੀੜੀਆਂ ਨੂੰ ਦਰੱਖਤਾਂ ਦੇ ਖੋਲਾਂ 'ਚ ਨਾ ਸਿਰਫ ਆਸਰਾ ਮਿਲਦਾ ਹੈ ਸਗੋਂ ਦਰੱਖਤਾਂ ਦੇ ਪੱਤਿਆਂ 'ਤੇ ਭੋਜਨ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਦਰੱਖਤਾਂ ਦੇ ਪੱਤਿਆਂ 'ਤੇ ਮਿਲਣ ਵਾਲਾ ਇੱਕ ਖਾਸ ਪਦਾਰਥ, ਜਿਸ ਦਾ ਇਹ ਕੀੜੀਆਂ ਸੇਵਨ ਕਰਦੀਆਂ ਹਨ, ਬਘੀਰਾ ਕੀੜੀਆਂ ਨਾਲ ਬਿਨਾਂ ਕਿਸੇ ਛੇੜਛਾੜ ਦੇ ਚੋਰੀ ਨਾਲ ਇਨ੍ਹਾਂ ਨੂੰ ਹਜ਼ਮ ਕਰ ਜਾਂਦੀ ਹੈ। ਕੁਦਰਤੀ ਜਲਵਾਯੂ ਦੇ ਆਧਾਰ 'ਤੇ ਮੈਕਸੀਕੋ ਅਤੇ ਕੋਸਟਾਰਿਕਾ 'ਚ ਪਾਈ ਜਾਣ ਵਾਲੀ ਬਘੀਰਾ ਮੱਕੜੀ ਦੇ ਭੋਜਨ 'ਚ ਵੀ ਥੋੜ੍ਹਾ ਜਿਹਾ ਫਰਕ ਦੇਖਿਆ ਗਿਆ। ਜਿਥੇ ਮੈਕਸੀਕੋ 'ਚ ਪਾਈਆਂ ਜਾਂਦੀਆਂ ਮੱਕੜੀਆਂ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੀਆਂ ਹਨ, ਉਥੇ ਹੀ ਕੋਸਟਾਰਿਕਾ ਦੀਆਂ ਬਘੀਰਾ ਮੱਕੜੀਆਂ ਕੀੜੀਆਂ ਲਾਰ ਦਾ ਸੇਵਨ ਵੀ ਕਰਦੀਆਂ ਦੇਖੀਆਂ ਗਈਆਂ।

ਹੋਰ ਲਿੰਕ

  1. Spiders ਓਪਨ ਡਾਇਰੈਕਟਰੀ ਪ੍ਰੋਜੈਕਟ 'ਤੇ
  2. Picture story about the jumping spider Aelurillus v-insignitus
  3. Online Videos of Jumping Spiders (Salticids) and other arachnids
  4. list of field guides to spiders, from the International Field Guides database

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ